ਪਾਕਿਸਤਾਨ ਅਤੇ ਨੇਪਾਲ ਵਿਚਾਲੇ ਮੁਲਤਾਨ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ ਅੱਜ ਤੋਂ ਸ਼ੁਰੂ ਹੋ ਰਿਹਾ ਏਸ਼ੀਆ ਕੱਪ-2023 ਦਾ ਪਹਿਲਾ ਮੈਚ


ਏਸ਼ੀਆ ਕੱਪ-2023 ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਟੂਰਨਾਮੈਂਟ ਦਾ ਪਹਿਲਾ ਮੈਚ ਮੇਜ਼ਬਾਨ ਪਾਕਿਸਤਾਨ ਅਤੇ ਨੇਪਾਲ ਵਿਚਾਲੇ ਮੁਲਤਾਨ ਕ੍ਰਿਕਟ ਸਟੇਡੀਅਮ ‘ਚ ਖੇਡਿਆ ਜਾਵੇਗਾ। ਮੈਚ ਭਾਰਤੀ ਸਮੇਂ ਮੁਤਾਬਕ ਦੁਪਹਿਰ 3 ਵਜੇ ਸ਼ੁਰੂ ਹੋਵੇਗਾ। ਟਾਸ ਦੁਪਹਿਰ 2:30 ਵਜੇ ਹੋਵੇਗਾ। ਦੁਪਿਹਰ 2 ਵਜੇ ਉਦਘਾਟਨੀ ਸਮਾਰੋਹ ‘ਚ ਗਾਇਕਾ ਆਇਮਾ ਬੇਗ ਅਤੇ ਤ੍ਰਿਸ਼ਾਲਾ ਗੁਰੰਗ ਪਰਫਾਰਮ ਕਰਨਗੇ।
ਕ੍ਰਿਕਟ ਦੇ ਇਤਿਹਾਸ ‘ਚ ਪਹਿਲੀ ਵਾਰ ਪਾਕਿਸਤਾਨ ਅਤੇ ਨੇਪਾਲ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ, ਇਸ ਤੋਂ ਪਹਿਲਾਂ ਦੋਵਾਂ ਨੇ ਕ੍ਰਿਕਟ ਦੇ ਕਿਸੇ ਵੀ ਫਾਰਮੈਟ ‘ਚ ਇਕ-ਦੂਜੇ ਦਾ ਸਾਹਮਣਾ ਨਹੀਂ ਕੀਤਾ ਹੈ।ਪਾਕਿਸਤਾਨ ਟੀਮ 2 ਵਾਰ ਏਸ਼ੀਆ ਕੱਪ ਚੈਂਪੀਅਨ ਜਦਕਿ ਨੇਪਾਲ ਨੇ ਪਹਿਲੀ ਵਾਰ ਏਸ਼ੀਆ ਕੱਪ ਲਈ ਕੁਆਲੀਫਾਈ ਕੀਤਾ ਹੈ। ਪਾਕਿਸਤਾਨ ਆਈਸੀਸੀ ਵਨਡੇ ਰੈਂਕਿੰਗ ਵਿੱਚ ਨੰਬਰ-1 ਟੀਮ ਹੈ। ਟੀਮ ਨੇ ਏਸ਼ੀਆ ਕੱਪ ਤੋਂ ਠੀਕ ਪਹਿਲਾਂ ਸ਼੍ਰੀਲੰਕਾ ਵਿੱਚ ਅਫਗਾਨਿਸਤਾਨ ਦੇ ਖਿਲਾਫ 3-0 ਨਾਲ ਵਨਡੇ ਸੀਰੀਜ਼ ਜਿੱਤੀ।
ਨੇਪਾਲ ਕੋਲ ਵੱਡੀਆਂ ਟੀਮਾਂ ਖਿਲਾਫ ਖੇਡਣ ਦਾ ਬਹੁਤ ਘੱਟ ਅਨੁਭਵ ਹੈ। ਟੀਮ ਦੇ ਖਿਡਾਰੀਆਂ ਨੇ ਜੋ ਵੀ ਪ੍ਰਦਰਸ਼ਨ ਕੀਤਾ ਹੈ, ਉਹ ਸਹਿਯੋਗੀ ਟੀਮਾਂ ਦੇ ਖਿਲਾਫ ਕੀਤਾ ਹੈ।ਫਖਰ ਜ਼ਮਾਨ ਸਾਲ 2023 ਵਿੱਚ ਵਨਡੇ ਕ੍ਰਿਕਟ ਵਿੱਚ ਪਾਕਿਸਤਾਨ ਲਈ ਸਭ ਤੋਂ ਵੱਧ ਸਕੋਰਰ ਰਹੇ ਹਨ। ਉਨ੍ਹਾਂ ਨੇ 11 ਮੈਚਾਂ ‘ਚ 3 ਸੈਂਕੜੇ ਲਗਾ ਕੇ 579 ਦੌੜਾਂ ਬਣਾਈਆਂ। ਉਸ ਤੋਂ ਬਾਅਦ ਕੈਪਟਨ ਬਾਬਰ ਆਜ਼ਮ ਦਾ ਨੰਬਰ ਆਉਂਦਾ ਹੈ। ਉਸ ਨੇ 2023 ‘ਚ 538 ਦੌੜਾਂ ਬਣਾਈਆਂ ਹਨ।ਇਸ ਸਾਲ ਗੇਂਦਬਾਜ਼ੀ ‘ਚ ਹੈਰਿਸ ਰਾਊਫ ਅਤੇ ਨਸੀਮ ਸ਼ਾਹ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਦੋਵਾਂ ਨੇ 15-15 ਵਿਕਟਾਂ ਲਈਆਂ ਹਨ। ਪਾਕਿਸਤਾਨ ਨੇ ਮੈਚ ਤੋਂ ਪਹਿਲਾਂ ਆਪਣਾ ਪਲੇਇੰਗ-11 ਜਾਰੀ ਕੀਤਾ। ਟੀਮ ਪੂਰੀ ਤਾਕਤ ਨਾਲ ਨੇਪਾਲ ਨਾਲ ਭਿੜੇਗੀ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *