22/10/2026
ਪਟਿਆਲਾ ਨਿਊਜ਼ : CBSE ਦੀ ਨੈਸ਼ਨਲ ਅਥਲੈਟਿਕਸ ਮੀਟ ਸ਼ੁਰੂ
ਸੀਬੀਐਸਈ ਸਪੋਰਟਸ ਕਮੇਟੀ ਦਿੱਲੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਸੁਸ਼ੀਲਾ ਦੇਵੀ ਪਬਲਿਕ ਸਕੂਲ ਦੀ ਪ੍ਰਿੰਸੀਪਲ ਰੇਖਾ ਗੁਪਤਾ ਦੀ ਯੋਗ ਅਗਵਾਈ ਅਤੇ ਪ੍ਰਬੰਧਕੀ ਸਕੱਤਰ ਸਤਵਿੰਦਰ ਸਿੰਘ ਤਾਈਕਵਾਂਡੋ ਕੋਚ ਦੇ ਤਾਲਮੇਲ ਹੇਠ ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸ਼ੁਰੂ ਹੋਈ। ਅੱਜ ਡਾ: ਜਗਦੀਪ ਸਿੰਘ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਪੁਸ਼ਪਿੰਦਰ ਸਿੰਘ ਗਿੱਲ ਵਾਈਸ ਚਾਂਸਲਰ ਮਹਾਰਾਜਾ ਭੁਪਿੰਦਰ ਸਿੰਘ ਸਪੋਰਟਸ ਯੂਨੀਵਰਸਿਟੀ ਅਤੇ ਡਾ: ਰਾਜਦੀਪ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ ਅਤੇ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ | ਸੀਬੀਐਸਈ ਨੈਸ਼ਨਲ ਅਥਲੈਟਿਕਸ ਮੀਟ ਵਿੱਚ ਲਗਭਗ 4500 ਖਿਡਾਰੀ ਭਾਗ ਲੈ ਰਹੇ ਹਨ, ਜਿਸ ਵਿੱਚ 28 ਰਾਜਾਂ ਦੇ ਖਿਡਾਰੀ ਭਾਗ ਲੈ ਰਹੇ ਹਨ। ਜਿਸ ਵਿੱਚ 850 ਖਿਡਾਰੀ ਅੰਤਰਰਾਸ਼ਟਰੀ CBSE ਸਕੂਲਾਂ ਦੇ ਹਨ। ਬਹਿਰੀਨ, ਦੋਹਾ, ਕਤਰ, ਦੁਬਈ, ਸਾਊਦੀ ਅਰਬ, ਕੁਵੈਤ, ਓਮਾਨ ਆਦਿ ਦੇਸ਼ਾਂ ਦੇ ਖਿਡਾਰੀ ਭਾਗ ਲੈ ਰਹੇ ਹਨ। ਟੂਰਨਾਮੈਂਟ ਦੇ ਸੁਪਰਵਾਈਜ਼ਰ ਸੰਜੇ ਚੌਹਾਨ, ਸੁਨੀਤਾ ਰਾਏ, ਸਰਬਜੀਤ ਸਿੰਘ, ਫੁਲੇਲ ਸਿੰਘ, ਸੁਖਚਰਨ ਸਿੰਘ, ਬਲਵਿੰਦਰ ਸਿੰਘ, ਹਰਭਜਨ ਸਿੰਘ, ਟੈਕਨੀਕਲ ਕਮੇਟੀ ਵਿੱਚ ਰੁਪਿੰਦਰ ਸਿੰਘ, ਮੈਡੀਕਲ ਟੀਮ ਵਿੱਚ ਇਸ਼ਾਂਤ ਕੰਬੋਜ, ਬਲਜੋਤ ਕੌਰ ਆਪਣੀ ਜ਼ਿੰਮੇਵਾਰੀ ਨਿਭਾ ਰਹੇ ਹਨ। ਇਸ ਮੌਕੇ ਅਮਰਪ੍ਰੀਤ ਸਿੰਘ, ਸਕੂਲ ਟਰੱਸਟੀ ਕੁਨਾਲ ਅਗਰਵਾਲ, ਅਮਨਿੰਦਰ ਸਿੰਘ ਬਾਬਾ, ਹਰੀਸ਼ ਸਿੰਘ ਰਾਵਤ, ਪਰਮਜੀਤ ਸਿੰਘ ਸੋਹੀ, ਜਗਤਾਰ ਸਿੰਘ, ਅਮਨਦੀਪ ਕੌਰ, ਹਰਪ੍ਰੀਤ ਕੌਰ, ਨਵਦੀਪ ਕੌਰ, ਗੁਰਨਾਮ ਕੌਰ ਸਤਵਿੰਦਰ ਸਿੰਘ, ਗੁਰਦੀਪ ਸਿੰਘ ਧਾਲੀਵਾਲ, ਨਿਰਭੈ ਸਿੰਘ ਟੌਹੜਾ, ਬਿਕਰਮ ਠਾਕੁਰ, ਦੀਪਇੰਦਰ ਕੁਮਾਰ ਸ਼ੁਭਮ ਸਿੰਘ, ਸੁਰਿੰਦਰ ਕੁਮਾਰ ਮਨਪ੍ਰੀਤ ਸਿੰਘ, ਮਨਪ੍ਰੀਤ ਸਿੰਘ ਆਦਿ ਹਾਜ਼ਰ ਸਨ। ਐਸ.ਪੀ., ਨਿਖਿਲ ਸ਼ਰਮਾ ਅਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।