26/10/2026
ਪਟਿਆਲਾ ਨਿਊਜ਼ : ਚੌਥੀ ਸੀਨੀਅਰ ਜ਼ਿਲ੍ਹਾ ਬੇਸਬਾਲ ਚੈਂਪੀਅਨਸ਼ਿਪ ਸ਼ੁਰੂ ਹੋ ਗਈ ਹੈ।

ਪਟਿਆਲਾ ਨਿਊਜ਼ : ਚੌਥੀ ਸੀਨੀਅਰ ਜ਼ਿਲ੍ਹਾ ਬੇਸਬਾਲ ਚੈਂਪੀਅਨਸ਼ਿਪ ਸ਼ੁਰੂ ਹੋ ਗਈ ਹੈ।

ਜ਼ਿਲ੍ਹਾ ਪਟਿਆਲਾ ਬੇਸਬਾਲ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਸਿੰਘ ਰਾਵਤ ਦੀ ਯੋਗ ਅਗਵਾਈ ਅਤੇ ਸਕੱਤਰ ਆਦਰਸ਼ ਬਾਂਸਲ ਦੇ ਸਹਿਯੋਗ ਨਾਲ 22 ਅਕਤੂਬਰ ਤੋਂ 23 ਅਕਤੂਬਰ ਤੱਕ ਪੀ.ਐਮ.ਸ਼੍ਰੀ ਸਰਕਾਰੀ ਕੋਇਡ ਮਲਟੀਪਰਪਜ਼ ਸੀਨੀਅਰ ਸੈਕੰਡਰੀ ਸਕੂਲ, ਪਾਸੀ ਰੋਡ, ਪਟਿਆਲਾ ਵਿਖੇ ਚੌਥੀ ਸੀਨੀਅਰ ਜ਼ਿਲ੍ਹਾ ਬੇਸਬਾਲ ਚੈਂਪੀਅਨਸ਼ਿਪ ਕਰਵਾਈ ਜਾ ਰਹੀ ਹੈ। ਅੱਜ ਪ੍ਰਿੰਸੀਪਲ ਵਿਜੇ ਕਪੂਰ ਸਟੇਟ ਐਵਾਰਡੀ ਅਤੇ ਅਮਨਿੰਦਰ ਸਿੰਘ ਬਾਬਾ ਬਤੌਰ ਮੁੱਖ ਮਹਿਮਾਨ ਗਰਾਊਂਡ ਵਿੱਚ ਪੁੱਜੇ ਅਤੇ ਬੇਸਬਾਲ ਖਿਡਾਰੀਆਂ ਨੂੰ ਆਸ਼ੀਰਵਾਦ ਦਿੱਤਾ। ਅੱਜ ਦੇ ਮੈਚ ਵਿੱਚ ਸ਼ੁਤਰਾਣਾ ਕਲੱਬ ਨੇ ਸਰਕਾਰੀ ਫਿਜ਼ੀਕਲ ਕਾਲਜ ਪਟਿਆਲਾ ਨੂੰ 10-0 ਨਾਲ ਹਰਾਇਆ। ਇਸ ਮੌਕੇ ਡਾ: ਪਵਿਤਰ ਸਿੰਘ ਕਾਹਲੋਂ, ਰਵੀਇੰਦਰ ਸਿੰਘ, ਸੁਰਿੰਦਰਪਾਲ ਸਿੰਘ ਐਸ.ਪੀ., ਅਕਾਸ਼ਦੀਪ ਚੰਨਾ, ਅਖਿਲ ਬਜਾਜ, ਅਮਨਦੀਪ ਸਿੰਘ, ਮਾਨਵ ਵਰਮਾ ਅਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ |