ਗੁਜਰਾਤ ‘ਚ ਭਾਜਪਾ ਵਰਕਰਾਂ ਲਈ ਤਿੰਨ ਦਿਨ ਦੀ ਛੁੱਟੀ ਦਾ ਐਲਾਨ, ਕਿਹਾ ਪਾਰਟੀ ਵਰਕਰ ਕਦੇ ਛੁੱਟੀ ਨਹੀਂ ਲੈਂਦੇ


ਗੁਜਰਾਤ ‘ਚ ਭਾਜਪਾ ਦੇ ਸਾਰੇ ਵਰਕਰਾਂ ਨੂੰ 2 ਤੋਂ 5 ਮਈ ਤੱਕ ਛੁੱਟੀ ਦਿੱਤੀ ਗਈ ਹੈ।ਭਾਜਪਾ ਦੇ ਇਕ ਸੀਨੀਅਰ ਵਰਕਰ ਮੁਤਾਬਕ ਸੂਬੇ ‘ਚ ਕਰੀਬ 1 ਕਰੋੜ ਵਰਕਰ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਕਦੇ ਛੁੱਟੀ ਨਹੀਂ ਲੈਂਦੇ, ਇਸ ਲਈ ਇਹ ਫੈਸਲਾ ਲਿਆ ਗਿਆ ਹੈ। ਵਰਕਰਾਂ ਨੂੰ ਛੁੱਟੀ ਦੇਣ ਤੋਂ ਇਲਾਵਾ ਇਹ ਵੀ ਹੁਕਮ ਜਾਰੀ ਕੀਤੇ ਗਏ ਹਨ ਕਿ ਇਨ੍ਹਾਂ ਤਿੰਨ ਦਿਨਾਂ ਦੌਰਾਨ ਕੋਈ ਵੱਡਾ ਪ੍ਰੋਗਰਾਮ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਵਰਕਰ ਪਿਛਲੇ ਦੋ ਸਾਲਾਂ ਤੋਂ ਬਿਨਾਂ ਕਿਸੇ ਆਰਾਮ ਦੇ ਕੰਮ ਕਰ ਰਹੇ ਹਨ। ਇਸ ਲਈ ਉਸ ਨੂੰ ਛੁੱਟੀ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਗੁਜਰਾਤ ‘ਚ ਇਹ ਪਹਿਲਾ ਮੌਕਾ ਹੈ ਜਦੋਂ ਪਾਰਟੀ ਦੇ ਸਾਰੇ ਵਰਕਰ ਇਕੱਠੇ ਛੁੱਟੀ ‘ਤੇ ਹੋਣਗੇ। ਪਾਰਟੀ ਮੁਤਾਬਕ ਭਾਜਪਾ ਦੇ ਕਿਸੇ ਵੀ ਵਰਕਰ ‘ਤੇ ਕਦੇ ਵੀ ਪ੍ਰੋਗਰਾਮ ‘ਚ ਸ਼ਾਮਲ ਹੋਣ ਲਈ ਦਬਾਅ ਨਹੀਂ ਪਾਇਆ ਗਿਆ।

ਆਮ ਆਦਮੀ ਪਾਰਟੀ ਦੇ ਮੁਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੁਝ ਦਿਨ ਪਹਿਲਾਂ ਗੁਜਰਾਤ ਦੇ ਭਰੂਚ ਪਹੁੰਚੇ ਸਨ। ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ਸੱਤਾਧਾਰੀ ਭਾਜਪਾ ਜਲਦੀ ਹੀ ਚੋਣਾਂ ਕਰਵਾਉਣ ਦੀ ਯੋਜਨਾ ਬਣਾ ਰਹੀ ਹੈ। ਹਾਲਾਂਕਿ ਦਸੰਬਰ ਵਿੱਚ ਚੋਣਾਂ ਹੋਣ ਦੀ ਸੰਭਾਵਨਾ ਹੈ। ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਚੋਣਾਂ ਭਾਵੇਂ ਹੁਣ ਹੋਣ ਜਾਂ ਛੇ ਮਹੀਨੇ ਬਾਅਦ, ਭਗਵਾਨ ਅਤੇ ਗੁਜਰਾਤ ਦੇ ਲੋਕ ਸਾਡੇ ਨਾਲ ਹਨ ਅਤੇ ਅਸੀਂ ਆਪਣੀ ਸਰਕਾਰ ਜ਼ਰੂਰ ਬਣਾਵਾਂਗੇ। ਦੂਜੇ ਪਾਸੇ ਭਾਜਪਾ ਨੇ ਵੀ ਚੋਣਾਂ ਵਿੱਚ ਵਿਰੋਧੀ ਧਿਰ ਨੂੰ ਸਖ਼ਤ ਟੱਕਰ ਦੇਣ ਦਾ ਦਾਅਵਾ ਕੀਤਾ ਹੈ। ਭਾਜਪਾ ਸੂਤਰਾਂ ਅਨੁਸਾਰ ਪਾਰਟੀ ਨੂੰ ਨਾ ਸਿਰਫ਼ ਜਿੱਤ ਦਾ ਭਰੋਸਾ ਹੈ, ਸਗੋਂ 2017 ਦੇ ਮੁਕਾਬਲੇ ਵੱਡੀ ਜਿੱਤ ਨਾਲ ਵਾਪਸੀ ਦਾ ਵੀ ਪੂਰਾ ਭਰੋਸਾ ਹੈ।ਮਾਨਸੂਨ 15 ਜੂਨ ਤੋਂ ਗੁਜਰਾਤ ਵਿੱਚ ਆ ਜਾਵੇਗਾ ਅਤੇ ਛੇਤੀ ਚੋਣਾਂ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ। ਚੋਣਾਂ ਲਈ ਲਗਭਗ 45 ਦਿਨ ਲੱਗਦੇ ਹਨ।




Leave a Reply

Your email address will not be published. Required fields are marked *