ਅੱਜ ਪਟਿਆਲਾ ਜ਼ਿਲ੍ਹੇ ‘ਚ ਪਹੁੰਚੇਗਾ ਵਿਸ਼ਾਲ ਨਗਰ ਕੀਰਤਨ, ਕਰੋ ਦਰਸ਼ਨ
ਪਟਿਆਲਾ 20 ਨਵੰਬਰ:
ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸਜਾਇਆ ਗਿਆ ਮਹਾਨ ਨਗਰ ਕੀਰਤਨ ਅੱਜ ਸੰਗਤਾਂ ਦੇ ਸਹਿਯੋਗ ਨਾਲ ਪਟਿਆਲਾ ਜ਼ਿਲ੍ਹੇ ਵਿੱਚ ਪ੍ਰਵੇਸ਼ ਕਰੇਗਾ। ਸੰਗਤਾਂ ਦੇ ਭਾਰੀ ਇਕੱਠ ਨੂੰ ਦੇਖਦਿਆਂ ਪ੍ਰਸ਼ਾਸਨ ਵੱਲੋਂ ਰੂਟ ਪਲਾਨ ਜਾਰੀ ਕੀਤਾ ਗਿਆ ਹੈ।
ਇਹ ਵਿਸ਼ਾਲ ਨਗਰ ਕੀਰਤਨ ਸੰਗਰੂਰ ਰੋਡ ਤੋਂ ਗੁਰਦੁਆਰਾ ਪਰਮੇਸ਼ਰ ਦੁਆਰ, ਪਿੰਡ ਗੱਜੂਮਾਜਰਾ, ਪਸਿਆਣਾ ਪੁਲ ਆਰਮੀ ਏਰੀਆ, ਸੇਵਾ ਸਿੰਘ ਲੱਖੀਵਾਲਾ ਚੌਕ ਤੋਂ ਹੁੰਦਾ ਹੋਇਆ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਵਿਖੇ ਪਹਿਲੇ ਵਿਸ਼ਰਾਮ ਸਥਾਨ ‘ਤੇ ਪਹੁੰਚੇਗਾ ਜਿੱਥੇ ਪਟਿਆਲਾ ਪੁਲਿਸ ਵੱਲੋਂ ਗਾਰਡ ਆਫ਼ ਆਨਰ ਦਿੱਤਾ ਜਾਵੇਗਾ | ਇਸ ਤੋਂ ਬਾਅਦ ਫੁਆਰਾ ਚੌਕ, ਲੀਲਾ ਭਵਨ, ਨੰਬਰ 22 ਰੇਲਵੇ ਲਾਈਨ ਫਾਟਕ ਪੁਲ, ਥਾਪਰ ਯੂਨੀਵਰਸਿਟੀ ਚੌਕ ਅਤੇ ਜੇਲ੍ਹ ਰੋਡ-ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਤੋਂ ਹੁੰਦਾ ਹੋਇਆ ਦੂਜਾ ਵਿਸ਼ਰਾਮ ਸਥਾਨ ਗੁਰਦੁਆਰਾ ਸ੍ਰੀ ਸਹਿਰ ਨਿਵਾਰਨ ਸਾਹਿਬ ਵਿਖੇ ਪਹੁੰਚੇਗਾ। ਇੱਥੇ ਕੁਝ ਸਮਾਂ ਆਰਾਮ ਕਰਨ ਉਪਰੰਤ ਖੰਡਾ ਚੌਕ ਪੁਰਾਣਾ ਬੱਸ ਸਟੈਂਡ, ਨਵਾਂ ਬੱਸ ਸਟੈਂਡ, ਅਰਬਨ ਅਸਟੇਟ ਤੋਂ ਹੁੰਦਾ ਹੋਇਆ ਪੰਜਾਬੀ ਯੂਨੀਵਰਸਿਟੀ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਬਹਾਦਰਗੜ੍ਹ ਵਿਖੇ ਪਹੁੰਚੇਗਾ ਅਤੇ ਫਿਰ ਰਾਜਪੁਰਾ ਸ਼ਹਿਰ, ਗਗਨ ਚੌਕ ਤੋਂ ਹੁੰਦਾ ਹੋਇਆ ਬਨੂੜ ਵੱਲ ਰਵਾਨਾ ਹੋਵੇਗਾ।
ਸੰਗਤਾਂ ਦੀ ਸਹੂਲਤ ਲਈ ਵੱਖ-ਵੱਖ ਥਾਵਾਂ ‘ਤੇ ਵਿਸ਼ੇਸ਼ ਰੈਸਟ ਹਾਊਸ, ਜਲ ਕੈਂਪ, ਮੈਡੀਕਲ ਸਹਾਇਤਾ ਕੇਂਦਰ ਅਤੇ ਲੰਗਰ ਸੇਵਾ ਦਾ ਪ੍ਰਬੰਧ ਕੀਤਾ ਗਿਆ ਹੈ ਤਾਂ ਜੋ ਕਿਸੇ ਨੂੰ ਕੋਈ ਦਿੱਕਤ ਨਾ ਆਵੇ। ਸਮਾਜ ਦੇ ਸਾਰੇ ਮੈਂਬਰਾਂ ਨੂੰ ਬੇਨਤੀ ਹੈ ਕਿ ਉਹ ਘਰਾਂ ਤੋਂ ਬਾਹਰ ਨਿਕਲਣ ਅਤੇ ਪ੍ਰਸ਼ਾਸਨ ਦਾ ਸਾਥ ਦੇਣ।

