ਬਾਲੀਵੁੱਡ ਅਭਿਨੇਤਾ ਆਮਿਰ ਖਾਨ ਦੀ ਫਿਲਮ ‘ਲਾਲ ਸਿੰਘ ਚੱਢਾ’ 11 ਅਗਸਤ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋ ਰਹੀ ਹੈ। ਹਾਲੀਵੁੱਡ ਫਿਲਮ ‘ਫੋਰੈਸਟ ਗੰਪ’ ਦਾ ਇਹ ਹਿੰਦੀ ਰੀਮੇਕ ਅਦਵੈਤ ਚੰਦਨ ਦੁਆਰਾ ਨਿਰਦੇਸ਼ਤ ਹੈ ਅਤੇ ਇਸ ਵਿੱਚ ਕਰੀਨਾ ਕਪੂਰ ਵੀ ਮੁੱਖ ਭੂਮਿਕਾ ਵਿੱਚ ਹੈ।
ਆਮਿਰ ਖਾਨ ਦੀ ਆਉਣ ਵਾਲੀ ਫਿਲਮ ‘ਲਾਲ ਸਿੰਘ ਚੱਢਾ’ ਨੂੰ ਲਗਾਤਾਰ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕ ਸੋਸ਼ਲ ਮੀਡੀਆ ‘ਤੇ ਇਸ ਦੇ ਬਾਈਕਾਟ ਦੀ ਮੰਗ ਕਰ ਰਹੇ ਹਨ। ਇਸ ਦੌਰਾਨ ਆਮਿਰ ਦੀ ਇੱਕ ਪੁਰਾਣੀ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਉਹ ਅੱਤਵਾਦੀ ਸੰਗਠਨ ਜਮਾਤ-ਏ-ਉਲ ਦੇ ਮੈਂਬਰ ਮੌਲਾਨਾ ਤਾਰਿਕ ਜਮੀਲ ਨੂੰ ਮਿਲਿਆ ਸੀ।
ਇਹ ਤਸਵੀਰਾਂ ਇੰਟਰਨੈੱਟ ‘ਤੇ ਵਾਇਰਲ ਹੋ ਰਹੀਆਂ ਹਨ ਅਤੇ ਲੋਕਾਂ ਨੂੰ ਆਮਿਰ ਦੀ ਫਿਲਮ ਦਾ ਬਾਈਕਾਟ ਕਰਨ ਲਈ ਕਿਹਾ ਜਾ ਰਿਹਾ ਹੈ। ਹਾਲਾਂਕਿ ਇਸ ਵਿੱਚ ਕੋਈ ਸੱਚਾਈ ਨਹੀਂ ਹੈ
ਜਦੋਂ ਇਸ ਤਸਵੀਰ ਨੂੰ ਗੂਗਲ ‘ਤੇ ਸਰਚ ਕੀਤਾ ਗਿਆ ਤਾਂ ਪਤਾ ਲੱਗਾ ਕਿ ਇਹ ਅਕਤੂਬਰ 2012 ਦੀ ਹੈ, ਜਦੋਂ ਆਮਿਰ ਖਾਨ ਆਪਣੀ ਮਾਂ ਨਾਲ ਹੱਜ ‘ਤੇ ਗਏ ਸਨ। ਉੱਥੇ ਮਸ਼ਹੂਰ ਪਾਕਿਸਤਾਨੀ ਕ੍ਰਿਕਟਰ ਸ਼ਾਹਿਦ ਅਫਰੀਦੀ ਵੀ ਮੌਜੂਦ ਸਨ ਅਤੇ ਇਤਫਾਕ ਨਾਲ ਮੌਲਾਨਾ ਤਾਰਿਕ ਜਮੀਲ ਵੀ ਹੱਜ ‘ਤੇ ਗਏ ਸਨ।
ਖਬਰਾਂ ਮੁਤਾਬਕ ਜਦੋਂ ਆਮਿਰ ਖਾਨ ਆਪਣੀ ਮਾਂ ਜ਼ੀਨਤ ਹੁਸੈਨ ਨਾਲ ਮੱਕਾ ਗਏ ਸਨ ਤਾਂ ਉਥੇ ਪਾਕਿਸਤਾਨੀ ਮਿਊਜ਼ਿਕ ਬੈਂਡ ਵਾਇਟਲ ਸਾਈਨ ਦੇ ਮੈਂਬਰ ਜੁਨੈਦ ਜਮਸ਼ੇਦ ਵੀ ਪਰਫਾਰਮ ਕਰ ਰਹੇ ਸਨ। ਜੁਨੈਦ ਨੇ ਆਪਣੇ ਫੇਸਬੁੱਕ ਅਕਾਊਂਟ ਤੋਂ ਆਮਿਰ, ਅਫਰੀਦੀ ਅਤੇ ਮੌਲਾਨਾ ਦੀ ਤਸਵੀਰ ਸ਼ੇਅਰ ਕੀਤੀ ਹੈ। ਉਸ ਨੇ ਇਸ ਦੇ ਕੈਪਸ਼ਨ ਵਿੱਚ ਤਿੰਨਾਂ ਦੀ ਮੁਲਾਕਾਤ ਦਾ ਜ਼ਿਕਰ ਵੀ ਕੀਤਾ। ਜੁਨੈਦ ਦੀ 2016 ਵਿੱਚ ਇੱਕ ਜਹਾਜ਼ ਹਾਦਸੇ ਵਿੱਚ ਮੌਤ ਹੋ ਗਈ ਸੀ।