ਹੌਂਡੁਰਸ ਦੀ ਮਹਿਲਾ ਜੇਲ੍ਹ ਵਿੱਚ ਗੈਂਗ ਵਾਰ ਦੌਰਾਨ 41 ਕੈਦੀਆਂ ਦੀ ਮੌਤ ⋆ D5 News


ਮੱਧ ਅਮਰੀਕੀ ਦੇਸ਼ ਹੋਂਡੂਰਸ ਦੀ ਇਕ ਮਹਿਲਾ ਜੇਲ ਵਿਚ ਗੈਂਗ ਵਾਰ ਦੌਰਾਨ 41 ਕੈਦੀਆਂ ਦੀ ਮੌਤ ਹੋ ਗਈ ਹੈ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਹਿਲਾ ਕੈਦੀਆਂ ਨੂੰ ਸਾੜ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਕੁਝ ਨੂੰ ਗੋਲੀ ਵੀ ਲੱਗੀ ਹੈ। ਇਸ ਗੈਂਗ ਵਾਰ ਵਿੱਚ ਦਰਜਨਾਂ ਕੈਦੀ ਜ਼ਖ਼ਮੀ ਹੋ ਚੁੱਕੇ ਹਨ, ਜਿਨ੍ਹਾਂ ਦਾ ਹਸਪਤਾਲਾਂ ਵਿੱਚ ਇਲਾਜ ਚੱਲ ਰਿਹਾ ਹੈ। ਇਹ ਘਟਨਾ ਹੋਂਡੂਰਸ ਦੀ ਰਾਜਧਾਨੀ ਤੋਂ ਕਰੀਬ 50 ਕਿਲੋਮੀਟਰ ਦੂਰ ਤਾਮਾਰਾ ਜੇਲ੍ਹ ਵਿੱਚ ਵਾਪਰੀ। ਹੋਂਡੂਰਸ ਦੀ ਰਾਸ਼ਟਰੀ ਪੁਲਿਸ ਜਾਂਚ ਏਜੰਸੀ ਦੇ ਬੁਲਾਰੇ ਯੂਰੀ ਮੋਰਾ ਨੇ ਕਿਹਾ ਕਿ ਗੈਂਗ ਵਾਰ ਵਿੱਚ 26 ਕੈਦੀ ਸੜ ਗਏ ਸਨ, ਜਦੋਂ ਕਿ ਕੁਝ ਦੀ ਗੋਲੀ ਲੱਗਣ ਨਾਲ ਮੌਤ ਹੋ ਗਈ ਸੀ, ਅਤੇ ਘੱਟੋ-ਘੱਟ ਸੱਤ ਕੈਦੀਆਂ ਨੂੰ ਇਲਾਜ ਲਈ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਮੋਰਾ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਮੌਕੇ ‘ਤੇ ਪਹੁੰਚੀਆਂ ਫੋਰੈਂਸਿਕ ਟੀਮਾਂ ਨੇ 41 ਲੋਕਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

Leave a Reply

Your email address will not be published. Required fields are marked *