ਹਾਈ ਕੋਰਟ ਨੇ ਅੰਬਾਲਾ ਸਿਵਲ ਹਸਪਤਾਲ ਦੇ ਚੀਫ਼ ਮੈਡੀਕਲ ਅਫ਼ਸਰ ਨੂੰ ਅੰਬਾਲਾ ਦੀ ਨਾਬਾਲਗ ਬਲਾਤਕਾਰ ਪੀੜਤਾ ਨੂੰ ਸੁਰੱਖਿਅਤ ਗਰਭਪਾਤ ਕਰਵਾਉਣ ਦੇ ਹੁਕਮ ਦਿੱਤੇ ਹਨ।
ਹਾਈਕੋਰਟ ਨੇ ਨਾਬਾਲਗ ਦੇ ਪਰਿਵਾਰ ਦੀ ਆਰਥਿਕ ਹਾਲਤ ਨੂੰ ਦੇਖਦੇ ਹੋਏ ਸੀ.ਐਮ.ਓ. ਨੂੰ ਨਾਬਾਲਗ ਦੇ ਸੁਰੱਖਿਅਤ ਗਰਭਪਾਤ ਲਈ ਸਾਰੇ ਲੋੜੀਂਦੇ ਪ੍ਰਬੰਧ ਕਰਨ ਦੇ ਨਿਰਦੇਸ਼ ਦਿੱਤੇ ਹਨ, ਹਾਈਕੋਰਟ ਨੇ ਇਹ ਵੀ ਆਦੇਸ਼ ਦਿੱਤਾ ਹੈ ਕਿ ਜੇਕਰ ਅਜਿਹੇ ਮਾਮਲੇ ਲਈ ਸਰਕਾਰ ਦੀ ਕੋਈ ਸਕੀਮ ਹੈ ਤਾਂ ਉਹ ਸਕੀਮ ਅਧੀਨ ਲਾਭ ਪੀੜਤ ਨੂੰ ਦਿੱਤਾ ਜਾਣਾ ਚਾਹੀਦਾ ਹੈ। ਹਾਈ ਕੋਰਟ ਨੇ ਇਹ ਹੁਕਮ ਨਾਬਾਲਗ ਬਲਾਤਕਾਰ ਪੀੜਤਾ ਵੱਲੋਂ ਗਰਭਪਾਤ ਦੀ ਇਜਾਜ਼ਤ ਮੰਗਣ ਵਾਲੀ ਪਟੀਸ਼ਨ ਦਾ ਨਿਪਟਾਰਾ ਕਰਦਿਆਂ ਦਿੱਤਾ।
The post ਹਾਈ ਕੋਰਟ ਨੇ ਨਾਬਾਲਗ ਬਲਾਤਕਾਰ ਪੀੜਤਾ ਦਾ ਸੁਰੱਖਿਅਤ ਗਰਭਪਾਤ ਕਰਵਾਉਣ ਦੇ ਦਿੱਤੇ ਹੁਕਮ appeared first on .
