ਵੋਟਾਂ ਲਈ ਕਾਲਜ ਦੀਆਂ ਵਿਦਿਆਰਥਣਾਂ ਦੇ ਪੈਰੀਂ ਡਿੱਗੇ ਉਮੀਦਵਾਰ ਕਾਲਜ ਵਿੱਚ ਵੋਟ ਪਾਉਣ ਆਈਆਂ ਵਿਦਿਆਰਥਣਾਂ ਦੇ ਪੈਰੀਂ ਪੈ ਗਏ ਅਤੇ ਉਨ੍ਹਾਂ ਨੂੰ ਆਪਣੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ। ਇਹ ਦਿਲਚਸਪ ਨਜ਼ਾਰਾ ਮਹਾਰਾਣੀ ਸ੍ਰੀ ਜਯਾ ਕਾਲਜ ਵਿਖੇ ਦੇਖਣ ਨੂੰ ਮਿਲਿਆ। ਕਾਲਜ ਵਿੱਚ ਉਮੀਦਵਾਰਾਂ ਨੇ ਸੜਕਾਂ ’ਤੇ ਕਤਾਰਾਂ ਵਿੱਚ ਬੈਠ ਕੇ ਵੋਟਰਾਂ ਨੂੰ ਵੱਖ-ਵੱਖ ਤਰੀਕਿਆਂ ਨਾਲ ਅਪੀਲ ਕਰਕੇ ਵੋਟਾਂ ਮੰਗਣੀਆਂ ਸ਼ੁਰੂ ਕਰ ਦਿੱਤੀਆਂ। ਰਾਜਸਥਾਨ ਦੇ ਭਰਤਪੁਰ ਸ਼ਹਿਰ ਦੇ ਮਹਾਰਾਣੀ ਸ਼੍ਰੀ ਜਯਾ ਕਾਲਜ ਵਿੱਚ ਵਿਦਿਆਰਥੀ ਸੰਘ ਦੀਆਂ ਚੋਣਾਂ ਨੂੰ ਲੈ ਕੇ ਬਹੁਤ ਹੀ ਹੈਰਾਨ ਕਰਨ ਵਾਲੀ ਤਸਵੀਰ ਦੇਖਣ ਨੂੰ ਮਿਲੀ। ਇੱਥੇ ਉਮੀਦਵਾਰ ਅਨੋਖੇ ਢੰਗ ਨਾਲ ਵੋਟਰਾਂ ਨੂੰ ਆਪਣੇ ਹੱਕ ਵਿੱਚ ਵੋਟਾਂ ਪਾਉਣ ਦੀ ਅਪੀਲ ਕਰਦੇ ਦੇਖੇ ਗਏ। ਵੀਡੀਓ 🔴👇 ਵੋਟਾਂ ਲਈ ਕਾਲਜ ਦੀਆਂ ਕੁੜੀਆਂ ਦੇ ਪੈਰੀਂ ਪੈ ਰਹੇ ਉਮੀਦਵਾਰ pic.twitter.com/Y8Z7BiLztA — Patiala Politics (@patialapolitics) ਅਗਸਤ 27, 2022