ਰਾਜਪੁਰਾ: ਨਸ਼ਾ ਤਸਕਰੀ ਦੇ ਦੋਸ਼ ਵਿੱਚ ਦੋ ਭਰਾ ਗ੍ਰਿਫ਼ਤਾਰ


ਰਾਜਪੁਰਾ: 3 ਕਿਲੋ ਅਫੀਮ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਦੋ ਭਰਾਵਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਕਾਰ ‘ਚ ਸਵਾਰ ਦੋ ਭਰਾਵਾਂ ਕੋਲੋਂ 8 ਲੱਖ ਰੁਪਏ ਬਰਾਮਦ ਰਾਜਪੁਰਾ, 29 ਅਗਸਤ – ਥਾਣਾ ਸਿਟੀ ਦੀ ਪੁਲਿਸ ਨੇ ਰਾਜਪੁਰਾ-ਅੰਬਾਲਾ ਰੋਡ ‘ਤੇ ਮਿਡਵੇ ਢਾਬੇ ਕੋਲ ਨਾਕਾਬੰਦੀ ਦੌਰਾਨ ਕਾਰ ਸਵਾਰ ਦੋ ਭਰਾਵਾਂ ਨੂੰ ਕਾਬੂ ਕੀਤਾ ਹੈ। 3 ਕਿਲੋ 117 ਗ੍ਰਾਮ ਅਫੀਮ ਅਤੇ 8 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ ਕਰਕੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸੀ.ਆਈ.ਏ.ਸਟਾਫ ਥਾਣਾ ਇੰਚਾਰਜ ਇੰਸਪੈਕਟਰ ਜੀ.ਐਸ ਸਿਕੰਦ ਨੇ ਦੱਸਿਆ ਕਿ ਐਸ.ਆਈ.ਪ੍ਰਿਆਸੂ ਸਿੰਘ ਵੱਲੋਂ ਪੁਲਿਸ ਪਾਰਟੀ ਦੌਰਾਨ ਜਦੋਂ ਮਿਡਵੇ ਢਾਬੇ ਕੋਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਇੱਕ ਕਾਰ ਵਿੱਚ ਸਵਾਰ 2 ਵਿਅਕਤੀ ਪੁਲਿਸ ਪਾਰਟੀ ਨੂੰ ਦੇਖ ਕੇ ਭਜਾਉਣ ਲੱਗੇ। ਦੀ ਰਕਮ ਬਰਾਮਦ ਕੀਤੀ ਸੀ। ਫੜੇ ਗਏ ਵਿਅਕਤੀਆਂ ਦੀ ਪਛਾਣ ਅਜੇ ਕੁਮਾਰ ਅਤੇ ਸੰਜੀਵ ਕੁਮਾਰ ਵਾਸੀ ਪ੍ਰੇਮ ਸਿੰਘ ਕਲੋਨੀ ਨੇੜੇ ਰੇਲਵੇ ਸਟੇਸ਼ਨ ਰਾਜਪੁਰਾ ਵਜੋਂ ਹੋਈ ਹੈ। ਇਸ ਸਬੰਧੀ ਥਾਣਾ ਸਿਟੀ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਵੀਡੀਓ🔴👇

Leave a Reply

Your email address will not be published. Required fields are marked *