ਮੁੰਬਈ: ਅੱਜ ਮਹਾਰਾਸ਼ਟਰ ਦੇ ਏਕਨਾਥ ਸ਼ਿੰਦੇ ਨੇ ਮੰਤਰੀ ਮੰਡਲ ਦਾ ਵਿਸਥਾਰ ਕੀਤਾ ਹੈ। ਮੰਤਰੀ ਮੰਡਲ ਵਿੱਚ 18 ਮੰਤਰੀ ਸ਼ਾਮਲ ਕੀਤੇ ਗਏ ਹਨ। ਭਾਜਪਾ ਦੀ ਸੂਬਾ ਇਕਾਈ ਦੇ ਪ੍ਰਧਾਨ ਚੰਦਰਕਾਂਤ ਪਾਟਿਲ ਸਮੇਤ 18 ਵਿਧਾਇਕਾਂ ਨੇ ਦੱਖਣੀ ਮੁੰਬਈ ਦੇ ਰਾਜ ਭਵਨ ‘ਚ ਕੈਬਨਿਟ ਮੰਤਰੀ ਵਜੋਂ ਸਹੁੰ ਚੁੱਕੀ। ਪੰਜਾਬ ‘ਚ ਪ੍ਰਾਈਵੇਟ ਬੱਸਾਂ ਬੰਦ, ਹੁਣੇ ਹੁਣੇ ਹੋਇਆ ਵੱਡਾ ਐਲਾਨ D5 Channel Punjabi ਮੰਤਰੀ ਮੰਡਲ ‘ਚ ਕੋਈ ਵੀ ਔਰਤ ਸ਼ਾਮਲ ਨਹੀਂ ਕੀਤੀ ਗਈ। ਇਸ ਦੇ ਨਾਲ ਹੀ ਮਹਾਰਾਸ਼ਟਰ ਮੰਤਰੀ ਮੰਡਲ ਵਿੱਚ ਮੈਂਬਰਾਂ ਦੀ ਗਿਣਤੀ 20 ਹੋ ਗਈ ਹੈ, ਜੋ ਕਿ 43 ਮੈਂਬਰਾਂ ਦੀ ਗਿਣਤੀ ਤੋਂ ਘੱਟ ਹੈ। ਦੱਸਣਯੋਗ ਹੈ ਕਿ ਸ਼ਿੰਦ ਨੇ 30 ਜੂਨ ਨੂੰ ਮੁੱਖ ਮੰਤਰੀ ਅਤੇ ਦੇਵੇਂਦਰ ਫੜਨਵੀਸ ਨੇ ਉਪ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।ਰਾਜਪਾਲ ਬੀਐਸ ਕੋਸ਼ਿਆਰੀ ਨੇ ਮੰਤਰੀਆਂ ਨੂੰ ਅਹੁਦੇ ਦੀ ਸਹੁੰ ਚੁਕਾਈ। ਸ਼ਿੰਦੇ ਧੜੇ ਅਤੇ ਭਾਜਪਾ ਦੇ 9-9 ਮੈਂਬਰ ਸਹੁੰ ਚੁੱਕਣ ਵਾਲਿਆਂ ਵਿਚ ਸ਼ਾਮਲ ਹਨ। ਕੈਬਨਿਟ ਮੰਤਰੀ ਮੀਤ ਹੇਅਰ: ਮਾਨ ਸਰਕਾਰ ਦਾ ਵੱਡਾ ਐਲਾਨ, ਵੱਡੀ ਖੁਸ਼ਖਬਰੀ D5 Channel Punjabi ਇਨ੍ਹਾਂ 18 ਮੰਤਰੀਆਂ ਨੇ ਚੁੱਕੀ ਸਹੁੰ:- ਰਾਧਾਕ੍ਰਿਸ਼ਨ ਪਾਟਿਲ, ਸੁਧੀਰ ਮੁਨਗੰਟੀਵਾਰ, ਚੰਦਰਕਾਂਤ ਪਾਟਿਲ, ਵਿਜੇ ਕੁਮਾਰ ਗਾਵਿਤ, ਗਿਰੀਸ਼ ਮਹਾਜਨ, ਸੁਰੇਸ਼, ਰਵਿੰਦਰ ਚਵਾਨ, ਅਤੁਲ ਸੇਵ ਅਤੇ ਮੰਗਲਪ੍ਰਭਾਤ ਲੋਢਾ ਭਾਜਪਾ ਵੱਲੋਂ ਮੰਤਰੀ ਮੰਡਲ ਵਿੱਚ ਸ਼ਾਮਲ Punjab Police: Ah Hai Asli Dabang SHO, ਬਾਜ਼ਾਰ ‘ਚ ਬਦਮਾਸ਼ਾਂ ‘ਤੇ ਫਾਇਰਿੰਗ, ਹੋਈ ਕਾਰਵਾਈ | ਡੀ5 ਚੈਨਲ ਪੰਜਾਬੀ ਗੁਲਾਬਰਾਓ ਪਾਟਿਲ, ਦਾਦਾ ਭੂਸੇ, ਸੰਜੇ ਰਾਠੌਰ, ਸੰਦੀਪ ਭੂਮਰੇ, ਉਦੈ ਸਾਮੰਤ, ਤਾਨਾਜੀ ਸਾਵੰਤ, ਅਬਦੁਲ ਸੱਤਾਰ, ਦੀਪਕ ਕੇਸਰਕਰ ਅਤੇ ਸ਼ੰਭੂਰਾਜ ਦੇਸਾਈ ਸ਼ਿੰਦੇ ਧੜੇ ਦੇ ਮੰਤਰੀ ਵਜੋਂ ਸਹੁੰ ਚੁੱਕਣ ਵਾਲੇ ਮੈਂਬਰਾਂ ਵਿੱਚ ਸ਼ਾਮਲ ਹਨ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।
