ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ “ਇੱਕ ਵਿਧਾਇਕ, ਇੱਕ ਪੈਨਸ਼ਨ” ਬਾਰੇ ਆਰਡੀਨੈਂਸ ਵਾਪਸ ਕਰ ਦਿੱਤਾ ਹੈ। ਆਰਡੀਨੈਂਸ ਨੂੰ ਕਥਿਤ ਤੌਰ ‘ਤੇ ਪੰਜਾਬ ਵਿਧਾਨ ਸਭਾ ਦੇ ਅਗਲੇ ਸੈਸ਼ਨ, ਜੋ ਕਿ ਜੂਨ ਵਿਚ ਹੋਣ ਵਾਲੇ ਹਨ, ਵਿਚ ਇਕ ਬਿੱਲ ਲਿਆਉਣ ਲਈ ਸੂਬਾ ਸਰਕਾਰ ਨੂੰ ਨਿਰਦੇਸ਼ ਦੇਣ ਵਾਲੇ ਨੋਟ ਦੇ ਨਾਲ ਵਾਪਸ ਭੇਜਿਆ ਗਿਆ ਸੀ।