ਪੰਜਾਬ ਦੇ ਆਬਕਾਰੀ ਕਮਿਸ਼ਨਰ ਵਰੁਣ ਰਿਜੁਜਮ ਦੇ ਘਰ ‘ਤੇ ED ਦਾ ਛਾਪਾ* ਕਈ ਦਸਤਾਵੇਜ਼ ਜ਼ਬਤ* –

ਪੰਜਾਬ ਦੇ ਆਬਕਾਰੀ ਕਮਿਸ਼ਨਰ ਵਰੁਣ ਰਿਜੁਜਮ ਦੇ ਘਰ ‘ਤੇ ED ਦਾ ਛਾਪਾ* ਕਈ ਦਸਤਾਵੇਜ਼ ਜ਼ਬਤ* –


ਦਿੱਲੀ ਸ਼ਰਾਬ ਘੁਟਾਲੇ ਨੂੰ ਲੈ ਕੇ ਪੰਜਾਬ ਦੇ ਅਧਿਕਾਰੀਆਂ ਦੇ ਘਰ ਈਡੀ ਦੀ ਛਾਪੇਮਾਰੀ

ਦਿੱਲੀ ਸ਼ਰਾਬ ਘੁਟਾਲੇ ਨੂੰ ਲੈ ਕੇ ਈਡੀ ਨੇ ਪੰਜਾਬ ਦੇ ਅਧਿਕਾਰੀਆਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਹੈ। ਪੰਜਾਬ ਅੰਦਰ ਵੀ ਸਰਕਾਰ ਨੇ ਦਿੱਲੀ ਦੀ ਤਰਜ਼ ‘ਤੇ ਸ਼ਰਾਬ ਨੀਤੀ ਲਾਗੂ ਕਰ ਦਿੱਤੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਹੁਣ ਈਡੀ ਅਧਿਕਾਰੀਆਂ ਰਾਹੀਂ ਕਿਸੇ ਵੱਡੇ ਨੇਤਾ ਤੱਕ ਪਹੁੰਚ ਕਰਨ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਇੱਕ ਨੇਤਾ ਨੂੰ ਫਿਲਹਾਲ ਈਡੀ ਨੇ ਨਿਸ਼ਾਨਾ ਬਣਾਇਆ ਹੈ।

ਈਡੀ ਨੇ ਐਕਸਾਈਜ਼ ਆਫਿਸ ਵਰੁਣ ਦੇ ਘਰ ਪਹੁੰਚ ਕੇ ਪੂਰੀ ਜਾਂਚ ਕੀਤੀ ਹੈ। ਈਡੀ ਨੇ ਤਿਜੋਰੀਆਂ, ਰੱਦੀ, ਦਸਤਾਵੇਜ਼ਾਂ ਦੀ ਜਾਂਚ ਕੀਤੀ ਹੈ। ਈਡੀ ਉਸ ਦੇ ਨਾਲ ਕੁਝ ਦਸਤਾਵੇਜ਼ ਵੀ ਲੈ ਗਈ ਹੈ। ਸੂਤਰਾਂ ਦਾ ਕਹਿਣਾ ਹੈ ਕਿ ਜਲਦੀ ਹੀ ਕੁਝ ਹੋਰ ਅਧਿਕਾਰੀਆਂ ਦੇ ਘਰਾਂ ਦੀ ਵੀ ਚੈਕਿੰਗ ਕੀਤੀ ਜਾ ਸਕਦੀ ਹੈ। ਪੰਜਾਬ ਦੀ ਸ਼ਰਾਬ ਨੀਤੀ ਖ਼ਿਲਾਫ਼ ਹਾਈ ਕੋਰਟ ਵਿੱਚ ਪਟੀਸ਼ਨ ਵੀ ਪਾਈ ਗਈ ਹੈ। ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕਰਕੇ ਪੁੱਛਿਆ ਹੈ ਕਿ ਸ਼ਰਾਬ ਨੀਤੀ ‘ਤੇ ਪਾਬੰਦੀ ਕਿਉਂ ਲਗਾਈ ਜਾਵੇ। ਈਡੀ ਨੇ ਜੁਆਇੰਟ ਕਮਿਸ਼ਨਰ ਨਰੇਸ਼ ਦੂਬੇ ਦੇ ਘਰ ਵੀ ਛਾਪਾ ਮਾਰਿਆ ਹੈ। ਈਡੀ ਨੇ 10 ਘੰਟੇ ਤੱਕ ਜਾਂਚ ਕੀਤੀ।

Leave a Reply

Your email address will not be published. Required fields are marked *