ਪੰਜਾਬ: ਆਟਾ ਦਾਲ ਸਕੀਮ ਤਹਿਤ ਰਾਸ਼ਨ ਖਰੀਦਣ ਲਈ ਮਰਸੀਡੀਜ਼ ‘ਤੇ ਪਹੁੰਚਿਆ ਵਿਅਕਤੀ ਹੁਸ਼ਿਆਰਪੁਰ ਤੋਂ ਪੰਜਾਬ ‘ਚ ਆਟਾ-ਦਾਲ ਸਕੀਮ ਦੀ ਹਾਲਤ ਨੂੰ ਬਿਆਨ ਕਰਦਾ ਇੱਕ ਵੀਡੀਓ ਸਾਹਮਣੇ ਆਇਆ ਹੈ। ਇੱਕ ਵਿਅਕਤੀ ਮਰਸਡੀਜ਼ ਵਿੱਚ ਰਾਸ਼ਨ ਲੈਣ ਆਇਆ ਸੀ। ਉਸ ਨੇ ਮਰਸਡੀਜ਼ ਡਿਪੂ ਦੇ ਬਾਹਰ ਖੜ੍ਹੀ ਕਰ ਦਿੱਤੀ। ਮਰਸਡੀਜ਼ ਚਲਾ ਰਿਹਾ ਵਿਅਕਤੀ ਡਿਪੂ ਹੋਲਡਰ ਕੋਲ ਗਿਆ। ਇਸ ਮਰਸਡੀਜ਼ ਦਾ ਨੰਬਰ ਵੀਆਈਪੀ ਸੀ, ਇਸ ਸਾਰੀ ਘਟਨਾ ਨੂੰ ਉੱਥੇ ਖੜ੍ਹੇ ਇੱਕ ਸਥਾਨਕ ਵਿਅਕਤੀ ਨੇ ਵੀਡੀਓ ਬਣਾ ਲਿਆ।