ਪਾਰਲੀਮੈਂਟ ਘੁਸਪੈਠ ਕਾਂਡ ਦੇ ਮੁਲਜ਼ਮਾਂ ਤੋਂ ਪੁੱਛਗਿੱਛ ਜਾਰੀ ਹੈ। ਇਨ੍ਹਾਂ ਦੋਸ਼ੀਆਂ ਤੋਂ ਪੁੱਛਗਿੱਛ ਦੌਰਾਨ ਕਈ ਵੱਡੇ ਖੁਲਾਸੇ ਵੀ ਹੋ ਰਹੇ ਹਨ। ਸੂਤਰਾਂ ਅਨੁਸਾਰ ਮੁਲਜ਼ਮ ਸਾਗਰ ਨੇ ਪੁੱਛਗਿੱਛ ਦੌਰਾਨ ਵੱਡਾ ਖ਼ੁਲਾਸਾ ਕੀਤਾ ਹੈ ਕਿ ਪਹਿਲਾਂ ਉਸ ਨੇ ਸੰਸਦ ਦੇ ਬਾਹਰ ਖ਼ੁਦ ਨੂੰ ਸਾੜਨ ਦੀ ਯੋਜਨਾ ਬਣਾਈ ਸੀ। ਪਰ ਜੈੱਲ ਕਰੀਮ ਦੀ ਖਰੀਦਦਾਰੀ ਲਈ ਆਨਲਾਈਨ ਪੇਮੈਂਟ ਨਾ ਕਰ ਸਕਣ ਕਾਰਨ ਉਸ ਨੂੰ ਇਹ ਯੋਜਨਾ ਛੱਡਣੀ ਪਈ।
ਜਾਂਚ ਏਜੰਸੀਆਂ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਲਖਨਊ ਦੇ ਰਹਿਣ ਵਾਲੇ ਮੁਲਜ਼ਮ ਸਾਗਰ ਸ਼ਰਮਾ ਨੇ ਵੀ ਪੁੱਛਗਿੱਛ ਦੌਰਾਨ ਪੁਲਸ ਨੂੰ ਦੱਸਿਆ ਕਿ ਪਹਿਲਾਂ ਉਸ ਨੇ ਇਹ ਯੋਜਨਾ ਬਣਾਈ ਸੀ। ਇਸ ਯੋਜਨਾ ਦੇ ਜ਼ਰੀਏ ਸਾਗਰ ਨੇ ਸੰਸਦ ਦੇ ਬਾਹਰ ਖੁਦ ਨੂੰ ਅੱਗ ਲਗਾਉਣੀ ਸੀ ਪਰ ਬਾਅਦ ‘ਚ ਇਸ ਯੋਜਨਾ ਨੂੰ ਟਾਲ ਦਿੱਤਾ ਗਿਆ।
ਸਾਗਰ ਨੇ ਦਿੱਲੀ ਪੁਲਸ ਦੇ ਸਪੈਸ਼ਲ ਸੈੱਲ ਨੂੰ ਇਹ ਵੀ ਦੱਸਿਆ ਕਿ ਜੈੱਲ ਵਰਗੀ ਚੀਜ਼ ਨੂੰ ਆਨਲਾਈਨ ਖਰੀਦਣ ਦੀ ਯੋਜਨਾ ਬਣਾਈ ਗਈ ਸੀ। ਸਰੀਰ ਅੱਗ ਤੋਂ ਆਪਣੇ ਆਪ ਨੂੰ ਬਚਾ ਸਕਦਾ ਹੈ। ਪਰ ਆਨਲਾਈਨ ਪੇਮੈਂਟ ਨਾ ਹੋਣ ਕਾਰਨ ਜੈੱਲ ਨਹੀਂ ਖਰੀਦੀ ਜਾ ਸਕੀ। ਜਿਸ ਕਾਰਨ ਉਸ ਨੂੰ ਸੰਸਦ ਦੇ ਬਾਹਰ ਖੁਦ ਨੂੰ ਅੱਗ ਲਾਉਣ ਦੀ ਯੋਜਨਾ ਨੂੰ ਛੱਡਣਾ ਪਿਆ।
ਇਸ ਤੋਂ ਪਹਿਲਾਂ ਲਖਨਊ ਵਿੱਚ ਸਾਗਰ ਦੇ ਘਰ ਤੋਂ ਇੱਕ ਡਾਇਰੀ ਮਿਲੀ ਸੀ ਜਿਸ ਵਿੱਚ ਉਸ ਨੇ ਲਿਖਿਆ ਸੀ ਕਿ ਘਰ ਛੱਡਣ ਦਾ ਸਮਾਂ ਨੇੜੇ ਹੈ। ਸਾਗਰ ਦੇ ਪਰਿਵਾਰ ਨੇ ਇਹ ਡਾਇਰੀ ਸਥਾਨਕ ਪੁਲਿਸ ਨੂੰ ਦਿੱਤੀ ਹੈ। ਹੁਣ ਇਹ ਡਾਇਰੀ ਦਿੱਲੀ ਪੁਲਿਸ ਨੂੰ ਭੇਜ ਦਿੱਤੀ ਗਈ ਹੈ, ਜੋ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਹ ਡਾਇਰੀ 2015 ਤੋਂ 2021 ਦਰਮਿਆਨ ਲਿਖੀ ਗਈ ਹੈ। ਇਨ੍ਹਾਂ ਵਿਚ ਕ੍ਰਾਂਤੀਕਾਰੀਆਂ ਦੇ ਕੁਝ ਵਿਚਾਰ ਅਤੇ ਕਵਿਤਾਵਾਂ ਲਿਖੀਆਂ ਗਈਆਂ ਹਨ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
