ਪਾਕਿਸਤਾਨ ਦੇ ਪੇਸ਼ਾਵਰ ‘ਚ ਦੋ ਸਿੱਖਾਂ ਦੀ ਗੋਲੀ ਮਾਰ ਕੇ ਹੱਤਿਆ ਪਾਕਿਸਤਾਨ ਦੇ ਪੇਸ਼ਾਵਰ ‘ਚ ਦੋ ਸਿੱਖਾਂ ਦਾ ਕਤਲ, ਪੀੜਤਾਂ ਦੀ ਪਛਾਣ ਕੁਲਜੀਤ ਸਿੰਘ ਅਤੇ ਰਣਜੀਤ ਸਿੰਘ ਵਜੋਂ ਹੋਈ ਹੈ। ਪਿਸ਼ਾਵਰ ‘ਚ ਪਿਛਲੇ 8 ਮਹੀਨਿਆਂ ‘ਚ ਸਿੱਖ ਭਾਈਚਾਰੇ ‘ਤੇ ਇਹ ਦੂਜਾ ਹਮਲਾ ਹੈ। ਸਤੰਬਰ 2021 ਵਿੱਚ ਇੱਕ ਸਿੱਖ ਹਕੀਮ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ, ਉਸ ਹਮਲੇ ਦੀ ਜ਼ਿੰਮੇਵਾਰੀ ਆਈਐਸਕੇਪੀ ਦੁਆਰਾ ਲਈ ਗਈ ਸੀ, ਆਈਐਸਆਈਐਸ ਦੀ ਇੱਕ ਸ਼ਾਖਾ ਅਣਪਛਾਤੇ ਬੰਦੂਕਧਾਰੀਆਂ ਨੇ ਪੇਸ਼ਾਵਰ ਦੇ ਬਾਹਰਵਾਰ ਸਰਬੰਦ ਖੇਤਰ ਵਿੱਚ 2 ਸਿੱਖਾਂ ਦੀ ਹੱਤਿਆ ਕਰ ਦਿੱਤੀ ਸੀ। ਪੁਲਿਸ ਦਾ ਕਹਿਣਾ ਹੈ ਕਿ ਹਮਲਾਵਰ ਇੱਕ ਵਾਹਨ ਵਿੱਚ ਸਨ ਅਤੇ ਉਨ੍ਹਾਂ ਨੇ ਉਸ ਦੁਕਾਨ ‘ਤੇ ਅੰਨ੍ਹੇਵਾਹ ਗੋਲੀਬਾਰੀ ਕੀਤੀ ਜਿੱਥੇ ਸਿੱਖ ਸਾਲਾਂ ਤੋਂ ਮਸਾਲਾ ਵੇਚਦੇ ਆ ਰਹੇ ਹਨ।
