ਪਰਾਲੀ ਪ੍ਰਬੰਧਨ ਦੀਆਂ ਮਸ਼ੀਨਾਂ ਖਰੀਦੇ ਬਿਨ੍ਹਾਂ ਹੀ ਲੱਖਾਂ ਡਕਾਰ ਗਏ ਅਫਸਰ


ਪਰਾਲੀ ਪ੍ਰਬੰਧਨ ਲਈ ਪੰਜਾਬ ਸਰਕਾਰ ਕਿਸਾਨਾਂ ਨੂੰ ਮਸ਼ੀਨਾਂ ਖਰੀਦਣ ਲਈ ਸਬਸਿਡੀ ਦੇਣ ਦੀ ਗੱਲ ਕਹਿ ਰਹਿ ਹੈ। ਪਰ ਹੁਣ ਇਸ ਮਾਮਲੇ ਚੋਂ ਵੀ ਵੱਡਾ ਘੋਟਾਲਾ ਹੋਣ ਦੀ ਜਾਣਕਾਰੀ ਮਿਲੀ ਹੈ। ਸਰਕਾਰ ਨੇ ਕਿਸਾਨਾਂ ਨੂੰ ਜਿਹੜੀ ਸਬਸਿਡੀ ਦੇਣੀ ਸੀ ਉਹ ਅਫਸਰ ਹੀ ਖਾ ਗਏ। ਦੋ ਜ਼ਿਲਿਆਂ ਫਰੀਦਕੋਟ ਅਤੇ ਫਾਜਿਲਕਾ ਚੋ ਅਜਿਹੇ 1800 ਦੇ ਕਰੀਬ ਮਾਮਲੇ ਸਾਹਮਣੇ ਆਏ ਨੇ। ਪਰ ਹੁਣ ਸਰਕਾਰ ਨੇ ਸਾਰੇ ਜਿਲਿਆਂ ਦੀ ਜਾਂਚ ਬੈਠਾ ਦਿੱਤੀ ਹੈ। ਪੰਜਾਬ ਸਰਕਾਰ ਨੂੰ ਸ਼ੱਕ ਹੈ ਕਿ ਇਸ ਵਿੱਚ ਕਿਸਾਨਾਂ ਅਤੇ ਕੰਪਨੀ ਦੇ ਨਾਲ-ਨਾਲ ਅਧਿਕਾਰੀਆਂ ਵੀ ਮਿਲੀਭੁਗਤ ਹੋਣ ਦੀ ਸੰਭਾਵਨਾ ਹੈ। ਸੂਬਾ ਸਰਕਾਰ ਨੇ ਜਿਹੜੀ ਰਿਪੋਰਟ ਦਿੱਤੀ ਹੈ ਉਸ ਵਿੱਚ ਫਰੀਦਕੋਟ ਅਤੇ ਫਜਾਲਿਕਾ ਵਿੱਚ ਇਹ ਵੱਡਾ ਘੋਟਾਲਾ ਹੋਇਆ ਹੈ।
ਇੱਥੇ ਖੇਤੀ ਮਸ਼ੀਨਾਂ ਬਣਾਉਣ ਵਾਲੀਆਂ ਕੰਪਨੀਆਂ ਅਤੇ ਅਧਿਕਾਰੀਆਂ ਨੇ ਜਾਅਲੀ ਕਾਗਜ ਬਣਾ ਕੇ ਮਸ਼ੀਨਾਂ ਦੀ ਖਰੀਦ ਫਰੋਖਤ ਵੱਡੇ ਪੱਧਰ ਤੇ ਦਿਖਾਈ ਹੈ। ਤੇ ਇਹ ਕਾਲਾ ਕਾਰਨਾਮਾ ਕਰਕੇ ਸਬਸਿਡੀ ਦੀ ਵੱਡੀ ਰਕਮ ਹੇਰਫੇਰੀ ਕਰਕੇ ਖੁਰਦਬੁਰਦ ਕਰ ਦਿੱਤੀ। ਇਸ ਸਬੰਧ ਵਿੱਚ ਹੁਣ ਤੱਕ 1800 ਮਾਮਲਿਆਂ ਦੀ ਪਛਾਣ ਹੋ ਚੁੱਕੀ ਹੈ ਜਿਨ੍ਹਾਂ ਦੀ ਜਾਂਚ ਸ਼ੁਰੂ ਹੋ ਚੁੱਕੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਹੁਣ ਸਾਰੇ ਜਿਲ੍ਹਿਆਂ ਵਿੱਚ ਟੀਮਾਂ ਭੇਜ ਦਿੱਤੀਆਂ ਹਨ ਜਿਹੜੀਆਂ ਇਸ ਮਾਮਲੇ ਦੀ ਜਾਂਚ ਕਰਨਗੀਆਂ।
ਪੰਜਾਬ ਸਰਕਾਰ  ਨੇ ਫਾਜਿਲਕਾ ਅਤੇ ਫਰੀਦਕੋਟ ਦੇ ਮੁੱਖ ਖੇਤੀਬਾੜੀ ਅਫਸਰ ਨੂੰ ਇਸ ਸਬੰਧ ਵਿੱਚ ਰਿਪੋਰਟ ਬਣਾਉਣ ਲਈ ਕਿਹਾ। ਇਸ ਸਬੰਧ ਵਿੱਚ ਉਨ੍ਹਾਂ ਨੇ 2 ਹਜਾਰ ਕਿਸਾਨਾਂ ਦੇ ਘਰਾਂ ਵਿੱਚ ਜਾ ਕੇ ਇਹ ਚੈੱਕ ਕੀਤਾ ਕਿ ਖੇਤੀਬਾੜੀ ਦੀਆਂ ਮਸ਼ੀਨਾਂ ਦਿੱਤੀਆਂ ਹਨ ਜਾਂ ਨਹੀਂ ਪਰ ਅਜਿਹੇ ਸਿਰਫ 200 ਕਿਸਾਨ ਹੀ ਮਿਲੇ ਜਿਨ੍ਹਾਂ ਕੋਲ ਖੇਤੀਬਾੜੀ ਸਬੰਧੀ ਮਸ਼ੀਨਰੀ ਪਹੁੰਚਾਈ ਗਈ ਸੀ। ਬਾਕੀ 1800 ਕਿਸਾਨਾਂ ਦੇ ਘਰਾਂ ‘ਚ ਮਸ਼ੀਨਾਂ ਨਹੀਂ ਮਿਲੀਆਂ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *