ਜੇਲ੍ਹ ਦੇ ਅੰਦਰੋ ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਮੋਨੂੰ ਮਾਨੇਸਰ ਦੀ ਵੀਡੀਓ ਕਾਲ ਜ਼ਰੀਏ ਗੱਲਬਾਤ ਕਰਨ ਦਾ ਵੀਡੀਓ ਆਇਆ ਬਾਹਰ ⋆ D5 News


Gangster Lawrence Bishnoi: ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਗੈਂਗਸਟਰਾਂ ਵੱਲੋਂ ਜੇਲ੍ਹ ਦੇ ਅੰਦਰ ਹੀ ਫੋਨ ਦੀ ਵਰਤੋ ਕਰਨ ਅਤੇ ਵੀਡੀਓ ਕਾਲ ਕਰਨ ਦੀ ਖ਼ਬਰ ਸਾਹਮਣੇ ਆਉਂਦੀ ਰਹਿੰਦੀ ਹੈ। ਹੁਣ ਇਸ ਵਿਚਾਲੇ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਇਕ ਵੀਡੀਓ ਸ਼ੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਜਿਸ ਵਿਚ ਉਹ ਮੋਨੂੰ ਮਾਨੇਸਰ ਨਾਲ ਵੀਡੀਓ ਕਾਲ ‘ਤੇ ਗੱਲਬਾਤ ਕਰਦਾ ਦਿਖਾਈ ਦੇ ਰਿਹਾ। ਲਾਰੈਂਸ ਬਿਸ਼ਨੋਈ ਅਕਸਰ ਜੇਲ੍ਹ ਦੇ ਅੰਦਰ ਰਹਿੰਦੇ ਹੋਏ ਚਰਚਾ ‘ਚ ਰਹਿੰਦਾ ਹੈ, ਭਾਵੇ ਉਹ ਫੋਨ ਤੇ ਕਿਸੇ ਨਾਲ ਵੀਡੀਓ ਕਾਲ ਦੀ ਹੋਵੇ ਜਾਂ ਕਿਸੇ ਨਿਜੀ ਚੈਨਲ ਨਾਲ ਜੇਲ੍ਹ ਦੇ ਅੰਦਰੋ ਇੰਟਰਵੀਓ ਲਈ ਹੋਵੇ।
lawrence bishnoi ਦੀ Video Call Viral, Police ਤੇ ਸਰਕਾਰਾਂ ਦੇ ਫੁੱਲੇ ਹੱਥ-ਪੈਰ
ਇਸ ਵੀਡੀਓ ਕਾਲ ਵਿਚ ਬਿਸ਼ਨੋਈ ਦੇ ਨਾਲ ਇਕ ਹੋਰ ਵਿਅਕਤੀ ਵੀ ਨਜ਼ਰ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਮੋਨੂੰ ਮਾਨੇਸਰ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਦਾ ਹੈ। ਇਸ ਵਾਇਰਲ ਵਾਇਰਲ ਵੀਡੀਓ ਵਿਚ ਲਾਰੈਂਸ ਤੇ ਮੋਨੂੰ ਮਾਨੇਸਰ ਆਪਸ ‘ਚ ਗੱਲਬਾਤ ਕਰਦੇ ਨਜ਼ਰ ਆ ਰਹੇ ਹਨ। ਉਥੇ ਹੀ ਦੂਜੇ ਪਾਸੇ ਮੋਨੂੰ ਮਾਨੇਸਰ ਨਲ ਕਾਰ ‘ਚ ਇਕ ਹੋਰ ਵਿਅਕਤੀ ਬੈਠਾ ਦਿਖਾਈ ਦੇ ਰਿਹਾ। ਇਹ ਵਾਇਰਲ ਵੀਡੀਓ ਮੋਨੂੰ ਮਾਨੇਸਰ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਦਾ ਦੱਸਿਆ ਜਾ ਰਿਹਾ ਹੈ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *