ਮਹਾਰਾਸ਼ਟਰ ਦੇ ਰਾਏਗੜ੍ਹ ਤੱਟ ਤੋਂ ਅੱਜ ਇੱਕ ਕਿਸ਼ਤੀ ਵਿੱਚੋਂ ਤਿੰਨ ਏਕੇ-47 ਰਾਈਫਲਾਂ ਅਤੇ ਗੋਲੀਆਂ ਮਿਲੀਆਂ ਹਨ। ਮੁੰਬਈ ਤੋਂ 190 ਕਿਲੋਮੀਟਰ ਤੋਂ ਵੱਧ ਦੂਰ ਸ਼੍ਰੀਵਰਧਨ ਖੇਤਰ ਵਿੱਚ ਕੁਝ ਸਥਾਨਕ ਲੋਕਾਂ ਨੇ ਕਿਸ਼ਤੀ ਨੂੰ ਦੇਖਿਆ, ਜਿਸ ਵਿੱਚ ਕੋਈ ਵੀ ਨਹੀਂ ਸੀ, ਅਤੇ ਸੁਰੱਖਿਆ ਏਜੰਸੀਆਂ ਨੂੰ ਸੁਚੇਤ ਕੀਤਾ।
ਜਾਣਕਾਰੀ ਮੁਤਾਬਕ ਰਾਏਗੜ੍ਹ ਦੇ ਐੱਸਪੀ ਅਸ਼ੋਕ ਦੁਧੇ ਨੇ ਮੌਕੇ ‘ਤੇ ਪਹੁੰਚ ਕੇ ਕਿਸ਼ਤੀ ਦੀ ਤਲਾਸ਼ੀ ਲਈ। ਕਿਸ਼ਤੀ ‘ਚੋਂ ਤਿੰਨ ਏ.ਕੇ.-47 ਰਾਈਫਲਾਂ ਅਤੇ ਕੁਝ ਗੋਲੀਆਂ ਬਰਾਮਦ ਹੋਈਆਂ ਹਨ। ਅਧਿਕਾਰੀਆਂ ਮੁਤਾਬਕ ਕਿਸ਼ਤੀ ਦੇ ਚਾਲਕ ਦਲ ਦੇ ਮੈਂਬਰਾਂ ਨੂੰ ਇਸ ਸਾਲ ਜੂਨ ‘ਚ ਓਮਾਨ ਦੇ ਤੱਟ ਤੋਂ ਬਚਾਇਆ ਗਿਆ ਸੀ।
ਇਹ ਵੀ ਪੜ੍ਹੋ: ਮਾਰੂਤੀ ਸੁਜ਼ੂਕੀ ਨੇ ਲਾਂਚ ਕੀਤਾ ਨਵਾਂ ਮਾਰੂਤੀ ਆਲਟੋ K10, ਘੱਟ ਕੀਮਤ ‘ਤੇ ਉਪਲਬਧ ਹੋਣਗੇ ਇਹ ਸ਼ਕਤੀਸ਼ਾਲੀ ਫੀਚਰ
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਕਿਸ਼ਤੀ ਤੈਰਦੀ ਹੋਈ ਰਾਏਗੜ੍ਹ ਤੱਟ ‘ਤੇ ਆ ਗਈ। ਇਸ ਦੌਰਾਨ ਸੂਬੇ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਵਿਧਾਨ ਸਭਾ ‘ਚ ਦੱਸਿਆ ਕਿ ਇਹ ਕਿਸ਼ਤੀ ਇਕ ਆਸਟ੍ਰੇਲੀਆਈ ਔਰਤ ਦੀ ਹੈ।