ਏਸ਼ੀਆ ਕੱਪ ‘ਚ ਮੈਚ ਮੀਂਹ ਕਾਰਨ ਰੁਕਿਆ ਭਾਰਤ-ਨੇਪਾਲ ⋆ D5 News


ਏਸ਼ੀਆ ਕੱਪ-2023 ਦੇ 5ਵੇਂ ਲੀਗ ਮੈਚ ਵਿੱਚ ਭਾਰਤ ਅਤੇ ਨੇਪਾਲ ਵਿਚਾਲੇ ਮੈਚ ਜਾਰੀ ਹੈ। ਕੈਂਡੀ ਦੇ ਪੱਲੇਕੇਲੇ ਕ੍ਰਿਕਟ ਸਟੇਡੀਅਮ ‘ਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਫਿਲਹਾਲ ਮੀਂਹ ਕਾਰਨ ਮੈਚ ਨੂੰ ਰੋਕ ਦਿੱਤਾ ਗਿਆ ਹੈ।ਨੇਪਾਲ ਨੇ 37.5 ਓਵਰਾਂ ‘ਚ 6 ਵਿਕਟਾਂ ‘ਤੇ 178 ਦੌੜਾਂ ਬਣਾਈਆਂ ਹਨ। ਦੀਪੇਂਦਰ ਸਿੰਘ ਐਰੀ ਅਤੇ ਸੋਮਪਾਲ ਕਾਮੀ ਅਜੇਤੂ ਹਨ।ਗੁਲਸ਼ਨ ਝਾਅ 23 ਦੌੜਾਂ ਬਣਾ ਕੇ ਆਊਟ ਹੋਏ। ਉਸ ਨੂੰ ਮੁਹੰਮਦ ਸਿਰਾਜ ਨੇ ਵਿਕਟਕੀਪਰ ਈਸ਼ਾਨ ਕਿਸ਼ਨ ਦੇ ਹੱਥੋਂ ਕੈਚ ਕਰਵਾਇਆ। ਸਿਰਾਜ ਦੀ ਇਹ ਦੂਜੀ ਵਿਕਟ ਹੈ। ਉਨ੍ਹਾਂ ਨੇ ਆਸਿਫ ਸ਼ੇਖ (58 ਦੌੜਾਂ) ਨੂੰ ਕੋਹਲੀ ਹੱਥੋਂ ਕੈਚ ਕਰਵਾਇਆ।ਇਸ ਤੋਂ ਪਹਿਲਾਂ ਰਵਿੰਦਰ ਜਡੇਜਾ ਨੇ ਭੀਮ ਸ਼ਾਰਕੀ, ਕੁਸ਼ਲ ਮਾਲਾ ਅਤੇ ਕਪਤਾਨ ਰੋਹਿਤ ਪੌਡੇਲ ਨੂੰ ਪਵੇਲੀਅਨ ਭੇਜਿਆ। ਸ਼ਾਰਦੁਲ ਠਾਕੁਰ ਨੇ ਕੁਸ਼ਲ ਭੁਰਟੇਲ ਨੂੰ ਕੈਚ ਆਊਟ ਕਰਵਾਇਆ।ਨੇਪਾਲ ਦੇ ਸਲਾਮੀ ਬੱਲੇਬਾਜ਼ ਆਸਿਫ਼ ਸ਼ੇਖ ਨੇ ਆਪਣੇ ਵਨਡੇ ਕਰੀਅਰ ਦਾ ਦਸਵਾਂ ਅਰਧ ਸੈਂਕੜਾ ਲਗਾਇਆ। ਉਸ ਨੇ 97 ਗੇਂਦਾਂ ਵਿੱਚ 59.79 ਦੀ ਸਟ੍ਰਾਈਕ ਰੇਟ ਨਾਲ 58 ਦੌੜਾਂ ਬਣਾਈਆਂ। ਆਸਿਫ਼ ਨੇ ਸ਼ੁਰੂ ਤੋਂ ਹੀ ਆਪਣੀ ਪਾਰੀ ਨੂੰ ਅੱਗੇ ਵਧਾਇਆ। ਆਸਿਫ ਨੇ 88 ਗੇਂਦਾਂ ‘ਤੇ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਉਸ ਨੂੰ ਦੂਜੇ ਓਵਰ ਵਿੱਚ ਲਾਈਫਲਾਈਨ ਮਿਲੀ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *