ਇਸ ਸਾਲ 14 ਅਕਤੂਬਰ ਨੂੰ ਹੋਣਗੀਆਂ ਆਮ ਚੋਣਾਂ- ਪ੍ਰਧਾਨ ਮੰਤਰੀ 15 ਦਿਨਾਂ ‘ਚ ਅਸਤੀਫਾ ਦੇਣਗੇ


ਆਕਲੈਂਡ (ਹਰਜਿੰਦਰ ਸਿੰਘ ਬਸਿਆਲਾ) : ਅੱਜ ਨਿਊਜ਼ੀਲੈਂਡ ਦੀ ਸਿਆਸਤ ਵਿਚ ਉਸ ਸਮੇਂ ਹਲਚਲ ਮਚ ਗਈ ਜਦੋਂ ਦੇਸ਼ ਦੀ ਪ੍ਰਧਾਨ ਮੰਤਰੀ ਮਾਨਯੋਗ ਜੈਸਿੰਡਾ ਆਰਡਰਨ ਨੇ ਦੋ ਅਹਿਮ ਐਲਾਨ ਕੀਤੇ। ਪਹਿਲਾ ਇਹ ਕਿ ਹਰ ਤਿੰਨ ਸਾਲ ਬਾਅਦ ਹੋਣ ਵਾਲੀਆਂ ਨਿਊਜ਼ੀਲੈਂਡ ਦੀਆਂ ਆਮ ਚੋਣਾਂ ਇਸ ਵਾਰ ਸ਼ਨੀਵਾਰ 14 ਅਕਤੂਬਰ 2023 ਨੂੰ ਹੋਣਗੀਆਂ।ਇਸ ਦੇ ਨਾਲ ਹੀ ਦੂਸਰਾ ਅਹਿਮ ਅਤੇ ਹੈਰਾਨੀਜਨਕ ਐਲਾਨ ਕਰਦਿਆਂ ਕਿਹਾ ਗਿਆ ਹੈ ਕਿ ਉਹ ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਦਾ ਅਹੁਦਾ ਛੱਡ ਦੇਣਗੇ। 7 ਫਰਵਰੀ ਨੂੰ। ਉਹ ਇਸ ਸਾਲ ਅਕਤੂਬਰ ਵਿੱਚ ਹੋਣ ਵਾਲੀਆਂ ਆਮ ਚੋਣਾਂ ਵਿੱਚ ਉਮੀਦਵਾਰ ਨਹੀਂ ਹੋਣਗੇ। ਉਸ ਨੇ ਕਿਹਾ ਕਿ “ਮੈਂ ਪ੍ਰਧਾਨ ਮੰਤਰੀ ਦੀ ਡਿਊਟੀ ਨਿਭਾਉਂਦੇ ਹੋਏ ਇਸ ਕੰਮ ਲਈ ਆਪਣਾ ਸਭ ਕੁਝ ਦੇ ਦਿੱਤਾ ਹੈ, ਪਰ ਇਸ ਨੇ ਮੇਰੇ ਤੋਂ ਬਹੁਤ ਕੁਝ ਲੈ ਲਿਆ ਹੈ। ਤੁਸੀਂ ਉਦੋਂ ਤੱਕ ਕੰਮ ਨਹੀਂ ਕਰ ਸਕਦੇ ਅਤੇ ਉਦੋਂ ਤੱਕ ਨਹੀਂ ਚਲਾ ਸਕਦੇ ਜਦੋਂ ਤੱਕ ਤੁਹਾਡੇ ਕੋਲ ਪੂਰੀ ਟੈਂਕ ਨਹੀਂ ਭਰੀ ਹੈ, ਨਾਲ ਹੀ ਇਹ ਵੀ ਹੈ। ਗੈਰ-ਯੋਜਨਾਬੱਧ ਅਤੇ ਅਚਾਨਕ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਰਿਜ਼ਰਵ ਵਿੱਚ ਕੁਝ ਬਾਲਣ ਰੱਖਣਾ ਮਹੱਤਵਪੂਰਨ ਹੈ। ਮੈਂ ਜਾਣਦਾ ਹਾਂ ਕਿ ਨੌਕਰੀ ਨਾਲ ਇਨਸਾਫ਼ ਕਰਨ ਲਈ ਮੇਰੇ ਕੋਲ ਟੈਂਕ ਵਿੱਚ ਲੋੜੀਂਦਾ ਵਾਧੂ ਤੇਲ ਨਹੀਂ ਹੈ ਅਤੇ ਇਹ ਸਮਝਣ ਯੋਗ ਹੈ।” ਅਗਲੀ ਚੋਣ ਨਹੀਂ ਜਿੱਤ ਸਕਦਾ, ਪਰ ਇਸ ਲਈ ਨਹੀਂ ਕਿ ਮੈਂ ਵਿਸ਼ਵਾਸ ਕਰੋ ਕਿ ਲੇਬਰ ਇਹ ਚੋਣ ਜਿੱਤ ਸਕਦੀ ਹੈ ਅਤੇ ਜਿੱਤੇਗੀ।ਸਾਨੂੰ ਇਸ ਸਾਲ ਅਤੇ ਅਗਲੇ ਤਿੰਨ ਸਾਲਾਂ ਦੀਆਂ ਚੁਣੌਤੀਆਂ ਲਈ ਮਜ਼ਬੂਤ ​​ਮੋਢਿਆਂ ਦੀ ਇੱਕ ਨਵੀਂ ਜੋੜੀ ਦੀ ਲੋੜ ਹੈ।ਇਸ ਸਮੇਂ ਦੇਸ਼ ਦੀ 53ਵੀਂ ਪਾਰਲੀਮੈਂਟ ਦੇਸ਼ ਨੂੰ ਚਲਾ ਰਹੀ ਹੈ।ਮਾਨਯੋਗ ਪ੍ਰਧਾਨ ਮੰਤਰੀ 40ਵੇਂ ਪ੍ਰਧਾਨ ਮੰਤਰੀ ਬਣੇ। 26 ਅਕਤੂਬਰ 2017 ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਬਣੇ ਅਤੇ 2020 ਵਿੱਚ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ। ਪ੍ਰਧਾਨ ਮੰਤਰੀ ਅਪ੍ਰੈਲ ਤੱਕ ਮਾਊਂਟ ਅਲਬਰਟ ਐਮਪੀ ਬਣੇ ਰਹਿਣਗੇ ਅਤੇ ਇੱਥੇ ਕੋਈ ਉਪ ਚੋਣ ਨਹੀਂ ਹੋਵੇਗੀ।ਉਪ ਪ੍ਰਧਾਨ ਮੰਤਰੀ ਸ੍ਰੀ ਗ੍ਰਾਂਟ ਰੌਬਰਟਸਨ ਨੇ ਕਿਹਾ ਹੈ ਕਿ ਉਹ ਚੋਣਾਂ ‘ਚ ਬਹੁਮਤ ਹਾਸਲ ਨਹੀਂ ਕਰ ਸਕਿਆ n ਪਹਿਲਾਂ ਵੀ ਦੋ ਵਾਰ ਪਾਰਟੀ ਆਗੂ ਰਹਿ ਚੁੱਕੇ ਹਨ, ਇਸ ਲਈ ਉਹ ਇਸ ਵਾਰ ਕੋਸ਼ਿਸ਼ ਨਹੀਂ ਕਰਨਗੇ। ਅਗਲੇ ਕਦਮ: ਸੱਤਾਧਾਰੀ ਲੇਬਰ ਪਾਰਟੀ 22 ਜਨਵਰੀ ਨੂੰ ਆਪਣੀ ਮੁੱਖ ਕਾਰਜਕਾਰੀ ਮੀਟਿੰਗ ਕਰੇਗੀ ਅਤੇ ਪ੍ਰਧਾਨ ਮੰਤਰੀ ਦੀ ਥਾਂ ਲੈਣ ਲਈ ਆਪਣੇ ਨੇਤਾ ਦੀ ਚੋਣ ਕਰੇਗੀ। ਆਉਣ ਵਾਲੀਆਂ ਆਮ ਚੋਣਾਂ ਵਿੱਚ ਲੇਬਰ ਪਾਰਟੀ ਅਤੇ ਨੈਸ਼ਨਲ ਪਾਰਟੀ ਦਰਮਿਆਨ ਸਖ਼ਤ ਟੱਕਰ ਹੋਣ ਜਾ ਰਹੀ ਹੈ ਕਿਉਂਕਿ ਇਸ ਤੋਂ ਪਹਿਲਾਂ ਨੈਸ਼ਨਲ ਪਾਰਟੀ ਨੇ 9 ਸਾਲ ਰਾਜ ਕੀਤਾ ਸੀ। ਟਿੱਪਣੀਆਂ ਦਾ ਹੜ੍ਹ: ਪ੍ਰਧਾਨ ਮੰਤਰੀ ਦੇ ਅਸਤੀਫੇ ਦੇ ਅਹਿਮ ਐਲਾਨ ‘ਤੇ 2 ਘੰਟਿਆਂ ਦੇ ਅੰਦਰ ਵੱਖ-ਵੱਖ ਲੋਕਾਂ ਦੀਆਂ ਮਿਲੀ-ਜੁਲੀ ਟਿੱਪਣੀਆਂ ਦਾ ਹੜ੍ਹ ਆ ਗਿਆ ਹੈ। ਕਈਆਂ ਨੇ ਪ੍ਰਧਾਨ ਮੰਤਰੀ ਦੀ ਖੁੱਲ੍ਹ ਕੇ ਤਾਰੀਫ ਕੀਤੀ ਹੈ ਅਤੇ ਕਈਆਂ ਨੇ ਉਨ੍ਹਾਂ ਨੂੰ ਹੁਣ ਤੱਕ ਦਾ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲਾ ਪ੍ਰਧਾਨ ਮੰਤਰੀ ਕਿਹਾ ਹੈ। ਜ਼ਿਆਦਾਤਰ ਟਿੱਪਣੀਆਂ ਵਿੱਚ, ਕੋਰੋਨਾ ਦੇ ਸਮੇਂ ਦੌਰਾਨ ਚੁੱਕੇ ਗਏ ਮਹੱਤਵਪੂਰਨ ਸੁਰੱਖਿਆ ਉਪਾਵਾਂ ਨੂੰ ਲੈ ਕੇ ਸ਼ਲਾਘਾ ਦੇ ਪੁਲ ਬੰਨ੍ਹੇ ਗਏ ਹਨ। ਕਈਆਂ ਨੇ ਇਸਦਾ ਦੋਸ਼ ਨਸ਼ਿਆਂ ਅਤੇ ਮਾੜੀ ਆਰਥਿਕਤਾ ‘ਤੇ ਲਗਾਇਆ ਹੈ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

Leave a Reply

Your email address will not be published. Required fields are marked *