ਅਮਰੀਕਾ ਦੇ ਨਿਊਜਰਸੀ ਦੇ ਹੋਬੋਕੇਨ ਸ਼ਹਿਰ ਦੇ ਭਾਰਤੀ ਮੂਲ ਦੇ ਸਿੱਖ ਮੇਅਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ


ਅਮਰੀਕਾ ਦੇ ਨਿਊਜਰਸੀ ਦੇ ਹੋਬੋਕੇਨ ਸ਼ਹਿਰ ਦੇ ਭਾਰਤੀ ਮੂਲ ਦੇ ਸਿੱਖ ਮੇਅਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲੀਆਂ ਹਨ। ਮੇਅਰ ਰਵੀ ਭੱਲਾ ਨੇ ਧਮਕੀਆਂ ਨਾਲ ਭਰੇ ਕਈ ਪੱਤਰ ਜਾਰੀ ਕਰਦਿਆਂ ਕਿਹਾ ਕਿ ਉਹ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਖਤਰਾ ਹੈ। ਮੇਅਰ ਰਵੀ ਭੱਲਾ ਨੇ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਸਾਲ ਇੱਕ ਪੱਤਰ ਮਿਲਿਆ ਸੀ। ਅਹੁਦਾ ਛੱਡਣ ਦੀ ਧਮਕੀ ਦਿੱਤੀ।ਹਾਲਾਂਕਿ, ਫਿਰ ਉਸ ਨੂੰ ਸਿੱਖ ਹੋਣ ਕਾਰਨ ਨਿਸ਼ਾਨਾ ਬਣਾਇਆ ਗਿਆ ਅਤੇ ਉਸ ਦੇ ਪਰਿਵਾਰ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਰਵੀ ਭੱਲਾ ਨੂੰ ਸਾਲ 2017 ‘ਚ ਪਹਿਲੀ ਵਾਰ ਹੋਬੋਕੇਨ ਦਾ ਮੇਅਰ ਬਣਾਇਆ ਗਿਆ ਸੀ।ਮੇਅਰ ਬਣਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਸਿੱਖ ਪਿਛੋਕੜ ਵਾਲੇ ਉਨ੍ਹਾਂ ਨੂੰ ਅਮਰੀਕਾ ਦੇ ਸ਼ਹਿਰ ਦੀ ਅਗਵਾਈ ਕਰਨ ‘ਤੇ ਮਾਣ ਹੈ।ਸਾਲ 2021 ‘ਚ ਰਵੀ ਭੱਲਾ ਇਕ ਵਾਰ ਫਿਰ ਤੋਂ ਮੇਅਰ ਬਣੇ।
ਇਸ ਵਾਰ ਉਹ ਬਿਨਾਂ ਮੁਕਾਬਲਾ ਚੁਣੇ ਗਏ ਹਨ।ਭੱਲਾ ਨੇ ਕਿਹਾ ਕਿ ਇੱਕ ਅਜਿਹੇ ਵਿਅਕਤੀ ਲਈ ਜੋ ਹਮੇਸ਼ਾ ਹੀ ਮਾਣ ਨਾਲ ਆਪਣੀ ਪੱਗ ਬੰਨ੍ਹਦਾ ਹੈ।ਉਸ ਨੂੰ ਧਮਕੀ ਭਰੇ ਸੰਦੇਸ਼ਾਂ ਦਾ ਨਿਸ਼ਾਨਾ ਬਣਾਇਆ ਗਿਆ ਹੈ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਪਹਿਲੀ ਵਾਰ ਇੱਕ ਸਾਲ ਪਹਿਲਾਂ ਪੱਤਰ ਮਿਲਿਆ ਸੀ। ਉਸ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇਣ ਦੀ ਧਮਕੀ ਦਿੱਤੀ ਗਈ ਸੀ। ਦੂਜੇ ਪੱਤਰ ਵਿੱਚ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ।ਉਨ੍ਹਾਂ ਅੱਗੇ ਕਿਹਾ, ਮੇਰੇ ਪਰਿਵਾਰ ਨੂੰ ਡਾਕ ਰਾਹੀਂ ਲਗਾਤਾਰ ਚਿੱਠੀਆਂ ਭੇਜੀਆਂ ਜਾ ਰਹੀਆਂ ਹਨ। ਤੀਜੇ ਪੱਤਰ ਵਿੱਚ ਕਿਹਾ ਗਿਆ ਸੀ ਕਿ ਇਹ ਆਖਰੀ ਚੇਤਾਵਨੀ ਹੈ। ਜੇਕਰ ਤੁਸੀਂ ਤੁਰੰਤ ਅਹੁਦਾ ਨਾ ਛੱਡਿਆ ਤਾਂ ਅਸੀਂ ਤੁਹਾਨੂੰ, ਤੁਹਾਡੀ ਪਤਨੀ ਅਤੇ ਬੱਚਿਆਂ ਨੂੰ ਮਾਰ ਦੇਵਾਂਗੇ।
ਇੱਕ ਹੋਰ ਚਿੱਠੀ ਵਿੱਚ ਲਿਖਿਆ ਸੀ, ਹੁਣ ਮਾਰਨ ਦਾ ਸਮਾਂ ਆ ਗਿਆ ਹੈ।ਇੱਕ ਸਿੱਖ ਆਗੂ ਵਜੋਂ ਆਪਣਾ ਤਜਰਬਾ ਸਾਂਝਾ ਕਰਦਿਆਂ ਉਨ੍ਹਾਂ ਕਿਹਾ ਕਿ ਇੱਕ ਅਮਰੀਕੀ ਸਿੱਖ ਹੋਣ ਦੇ ਨਾਤੇ ਮੈਨੂੰ ਅਮਰੀਕੀ ਹੋਣ ‘ਤੇ ਮਾਣ ਹੈ। ਮੈਂ ਚਾਹੁੰਦਾ ਹਾਂ ਕਿ ਸਾਰੇ ਲੋਕਾਂ ਨਾਲ ਬਰਾਬਰ ਦਾ ਵਿਹਾਰ ਕੀਤਾ ਜਾਵੇ।ਭੱਲਾ ਨੇ ਕਿਹਾ ਕਿ ਮੇਰੀ ਸਭ ਤੋਂ ਵੱਡੀ ਚਿੰਤਾ ਮੇਰੇ ਬੱਚਿਆਂ ਬਾਰੇ ਸੀ। ਮੈਂ ਮੇਅਰ ਬਣਨ ਲਈ ਸਾਈਨ ਅਪ ਕੀਤਾ ਸੀ, ਪਰ ਮੇਰੇ ਬੱਚਿਆਂ ਨੇ ਇਸ ਤਰ੍ਹਾਂ ਦੇ ਵਿਵਹਾਰ ਲਈ ਸਾਈਨ ਅਪ ਨਹੀਂ ਕੀਤਾ।ਮੇਅਰ ਨੇ ਅੱਗੇ ਦੱਸਿਆ ਕਿ ਸ਼ਹਿਰ ਵਿੱਚ ਉਨ੍ਹਾਂ ਦੇ ਪਰਿਵਾਰ, ਗੁਆਂਢੀਆਂ ਅਤੇ ਹੋਰ ਸਾਥੀਆਂ ਨੂੰ ਧਮਕੀ ਭਰੀ ਜਿਨਸੀ ਸ਼ੋਸ਼ਣ ਸਮੱਗਰੀ ਦੇ ਪੈਕੇਜ ਭੇਜੇ ਗਏ ਸਨ।ਉਸ ਨੇ ਕਿਹਾ ਕਿ ਧਮਕੀ ਦੇਣ ਵਾਲਾ ਵਿਅਕਤੀ ਫੜਿਆ ਗਿਆ ਹੈ ਅਤੇ ਉਸ ਦੇ ਖਿਲਾਫ ਮਾਮਲਾ ਵੀ ਦਰਜ ਕਰ ਲਿਆ ਗਿਆ ਹੈ, ਪਰ ਇਸ ਘਟਨਾ ਦਾ ਮੁੱਖ ਦੋਸ਼ੀ ਅਜੇ ਫਰਾਰ ਹੈ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *