ਅਫਗਾਨਿਸਤਾਨ ਦੀ ਟੀਮ ਨੇ ਵੈਸਟਇੰਡੀਜ਼ ਦੇ ਸੇਂਟ ਵਿਨਸੇਂਟ ਸਟੇਡੀਅਮ ‘ਚ ਰਾਸ਼ਿਦ ਖਾਨ ਦੀ ਕਪਤਾਨੀ ‘ਚ ਇਤਿਹਾਸ ਰਚ ਦਿੱਤਾ। ਅਫਗਾਨਿਸਤਾਨ ਨੇ ਬੰਗਲਾਦੇਸ਼ ਨੂੰ ਹਰਾ ਕੇ ਵਿਸ਼ਵ ਕੱਪ ਦੇ ਇਤਿਹਾਸ ‘ਚ ਪਹਿਲੀ ਵਾਰ ਸੈਮੀਫਾਈਨਲ ‘ਚ ਜਗ੍ਹਾ ਬਣਾਈ ਹੈ, ਅਫਗਾਨਿਸਤਾਨ ਦੀ ਜਿੱਤ ਨਾਲ ਆਸਟ੍ਰੇਲੀਆ ਦੀਆਂ ਸੈਮੀਫਾਈਨਲ ‘ਚ ਪਹੁੰਚਣ ਦੀਆਂ ਉਮੀਦਾਂ ਖਤਮ ਹੋ ਗਈਆਂ ਹਨ। 3 ਸੁਪਰ-8 ਮੈਚਾਂ ‘ਚ ਆਸਟ੍ਰੇਲੀਆ ਨੇ ਸਿਰਫ ਇਕ ਜਿੱਤਿਆ ਹੈ ਅਤੇ ਉਸ ਦੇ 2 ਅੰਕ ਹਨ। ਅਫਗਾਨਿਸਤਾਨ ਨੇ 2 ਮੈਚ ਜਿੱਤ ਕੇ 4 ਅੰਕਾਂ ਨਾਲ ਸੈਮੀਫਾਈਨਲ ‘ਚ ਪ੍ਰਵੇਸ਼ ਕਰ ਲਿਆ ਹੈ, ਹੁਣ ਅਫਗਾਨਿਸਤਾਨ ਦਾ ਸਾਹਮਣਾ ਦੱਖਣੀ ਅਫਰੀਕਾ ਨਾਲ 27 ਜੂਨ ਨੂੰ ਸਵੇਰੇ 6 ਵਜੇ ਤ੍ਰਿਨੀਦਾਦ ‘ਚ ਹੋਵੇਗਾ। ਟੀਮ ਇੰਡੀਆ ਇਸੇ ਦਿਨ ਸ਼ਾਮ 8 ਵਜੇ ਗੁਆਨਾ ‘ਚ ਇੰਗਲੈਂਡ ਖਿਲਾਫ ਸੈਮੀਫਾਈਨਲ ਖੇਡੇਗੀ। ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਨਾਲ ਸੰਪਰਕ ਕਰੋ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।