ਯੂ ਪੀ ਐਸ ਸੀ ਨੇ ਪੰਜਾਬ ਦੇ ਨਵੇਂ ਡੀ ਜੀ ਪੀ ਲਈ 3 ਆਈ ਪੀ ਐਸ ਅਧਿਕਾਰੀਆਂ ਦਾ ਨਾਮ ਪੰਜਾਬ ਸਰਕਾਰ ਨੂੰ ਭੇਜਿਆ ਸੀ। ਜਿਸ ਵਿਚ ਦਿਨਕਰ ਗੁਪਤਾ , ਵੀ ਕੇ ਭਾਵਰਾ ਅਤੇ ਪ੍ਰਬੋਧ ਕੁਮਾਰ ਦਾ ਨਾਮ ਸ਼ਾਮਿਲ ਸੀ । ਪੰਜਾਬ ਸਰਕਾਰ ਨੇ ਵੀ ਕੇ ਭਾਵਰਾ ਨੂੰ ਡੀ ਜੀ ਪੀ ਲਗਾਇਆ । ਬੀ ਕੇ ਭਾਵਰਾ ਇਕ ਸੁਲਝੇ ਆਈ ਪੀ ਐਸ ਅਧਿਕਾਰੀ ਹਨ । ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਚੋਣ ਕਮਿਸ਼ਨ ਵਿਚ ਸੇਵਾਵਾਂ ਨਿਭਾ ਚੁਕੇ ਹਨ । ਓਹਨਾ ਨੂੰ ਚੋਣ ਕਮਿਸ਼ਨ ਵਲੋਂ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ । ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਨੇੜੇ ਹਨ । ਇਸ ਲਈ ਓਹਨਾ ਕੋਲ ਕਾਫੀ ਅਨੁਭਵ ਹੈ । ਇਸ ਲਈ ਓਹਨਾ ਦੇ ਨਾਮ ਤੇ ਮੋਹਰ ਲੱਗ ਸਕਦੀ ਹੈ ।
VK Bhawra is new DGP of Punjab.
