ਯੂ ਪੀ ਐਸ ਸੀ ਨੇ ਪੰਜਾਬ ਦੇ ਨਵੇਂ ਡੀ ਜੀ ਪੀ ਲਈ 3 ਆਈ ਪੀ ਐਸ ਅਧਿਕਾਰੀਆਂ ਦਾ ਨਾਮ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਹੈ । ਜਿਸ ਵਿਚ ਦਿਨਕਰ ਗੁਪਤਾ , ਵੀ ਕੇ ਭਾਵਰਾ ਅਤੇ ਪ੍ਰਬੋਧ ਕੁਮਾਰ ਦਾ ਨਾਮ ਸ਼ਾਮਿਲ ਹੈ । ਹੁਣ ਪੰਜਾਬ ਸਰਕਾਰ ਵਲੋਂ ਇਹਨਾਂ ਵਿਚ ਇਕ ਅਧਿਕਾਰੀ ਨੂੰ ਡੀ ਜੀ ਪੀ ਲਗਾਉਣਾ ਹੈ । ਸੂਤਰਾਂ ਦਾ ਕਹਿਣਾ ਕਿ ਬੀ ਕੇ ਭਾਵਰਾ ਪੰਜਾਬ ਦੇ ਨਵੇਂ ਡੀ ਜੀ ਪੀ ਬਣ ਸਕਦੇ ਹਨ । ਬੀ ਕੇ ਭਾਵਰਾ ਇਕ ਸੁਲਝੇ ਆਈ ਪੀ ਐਸ ਅਧਿਕਾਰੀ ਹਨ । ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਉਹ ਚੋਣ ਕਮਿਸ਼ਨ ਵਿਚ ਸੇਵਾਵਾਂ ਨਿਭਾ ਚੁਕੇ ਹਨ । ਓਹਨਾ ਨੂੰ ਚੋਣ ਕਮਿਸ਼ਨ ਵਲੋਂ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਸੀ । ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਨੇੜੇ ਹਨ । ਇਸ ਲਈ ਓਹਨਾ ਕੋਲ ਕਾਫੀ ਅਨੁਭਵ ਹੈ । ਇਸ ਲਈ ਓਹਨਾ ਦੇ ਨਾਮ ਤੇ ਮੋਹਰ ਲੱਗ ਸਕਦੀ ਹੈ ।