ਫ਼ਤਹਿਗੜ੍ਹ ਸਾਹਿਬ:

ਬਾਬਾ ਬੰਦਾ ਸਿੰਘ ਬਹਾਦਰ ਆਰਮਡ ਫੋਰਸਜ਼ ਪ੍ਰੈਪਰੇਟਰੀ ਅਕੈਡਮੀ (ਬੀਬੀਐਸਬੀਏ ਐਫਪੀਏ) ਦੇ ਦੋ ਵਿਦਿਆਰਥੀ ਸਕਸ਼ਮ ਘਈ ਅਤੇ ਗੁਰਵੀਰ ਸਿੰਘ ਨੇ ਨੈਸ਼ਨਲ ਡਿਫੈਂਸ ਅਕੈਡਮੀ (ਐਨਡੀਏ) ਦੀ ਲਿਖਤੀ ਪ੍ਰੀਖਿਆ ਪਾਸ ਕਰ ਲਈ ਹੈ। ਇਹ ਅਕੈਡਮੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚਲਦੀ ਹੈ। ਟਰੱਸਟ ਦੇ ਮੈਂਬਰ ਜਗਦੀਪ ਸਿੰਘ ਚੀਮਾ ਅਤੇ ਐਡਵੋਕੇਟ ਅਮਰਦੀਪ ਸਿੰਘ ਧਰਨੀ ਅਤੇ ਕਾਲਜ ਪ੍ਰਿੰਸੀਪਲ ਡਾ. ਲਖਵੀਰ ਸਿੰਘ ਨੇ ਇਨ੍ਹਾਂ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਸੁਭਕਾਮਨਾਵਾਂ ਦਿਤੀਆਂ। ਅਕੈਡਮੀ ਦੇ ਡਾਇਰੈਕਟਰ ਡਾ. ਬੀਐਸ ਭੁੱਲਰ ਨੇ ਦੱਸਿਆ ਕਿ ਅਕੈਡਮੀ ਵਲੋਂ ਨੌਜਵਾਨਾਂ ਨੂੰ ਇਸ ਲਈ ਤਿਆਰ ਕਰਨ ਦੇ ਯਤਨ ਲਗਾਤਾਰ ਜਾਰੀ ਹਨ।