SGGS ਵਰਲਡ ਯੂਨੀਵਰਸਿਟੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਨਫਰੰਸ ਲੜੀ ਸਬੰਧੀ ਪਹਿਲੀ ਮੀਟਿੰਗ ਕਰਵਾਈ



SGGS ਵਰਲਡ ਯੂਨੀਵਰਸਿਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਨਫਰੰਸ ਲੜੀ ਦੇ ਸਬੰਧ ਵਿੱਚ ਪਹਿਲੀ ਮੀਟਿੰਗ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਵਾਈਸ ਚਾਂਸਲਰ ਡਾ: ਪ੍ਰੀਤ ਪਾਲ ਸਿੰਘ ਦੀ ਸਰਪ੍ਰਸਤੀ ਹੇਠ, ਰੂਪਰੇਖਾ ਉਲੀਕਣ ਲਈ ਪਹਿਲੀ ਮੀਟਿੰਗ ਦਾ ਆਯੋਜਨ ਕੀਤਾ ਗਿਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਅੰਤਰਰਾਸ਼ਟਰੀ ਕਾਨਫਰੰਸ ਲੜੀ ਦੀ। ਇਹ ਕਾਨਫਰੰਸ ਹਰ ਸਾਲ “ਸ੍ਰੀ ਗੁਰੂ ਗ੍ਰੰਥ ਸਾਹਿਬ ਜੀ: ਸਮਕਾਲੀ ਚਿੰਤਾਵਾਂ” ਵਿਸ਼ੇ ‘ਤੇ ਕਰਵਾਈ ਜਾਵੇਗੀ। ਕਾਨਫ਼ਰੰਸ ਦੇ ਉਦੇਸ਼ ਬਾਰੇ ਜਾਣਕਾਰੀ ਦਿੰਦਿਆਂ ਵਾਈਸ-ਚਾਂਸਲਰ ਨੇ ਦੱਸਿਆ ਕਿ ਇਸ ਕਾਨਫ਼ਰੰਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਬਾਣੀ, ਦਾਰਸ਼ਨਿਕ, ਸਮਾਜਿਕ ਅਤੇ ਸੱਭਿਆਚਾਰਕ ਸਰੋਕਾਰਾਂ ਦੇ ਨਾਲ-ਨਾਲ ਭਾਸ਼ਾਈ ਅਤੇ ਵਿਗਿਆਨਕ ਪਹਿਲੂਆਂ ‘ਤੇ ਮਿਆਰੀ ਖੋਜ ਪੱਤਰ ਸ਼ਾਮਲ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿਦਵਾਨਾਂ ਤੋਂ ਇਲਾਵਾ ਬਾਹਰਲੇ ਰਾਜ ਅਤੇ ਅੰਤਰਰਾਸ਼ਟਰੀ ਖੋਜਕਾਰ ਅਤੇ ਵਿਦਵਾਨ ਵੀ ਆਪਣੇ ਪੇਪਰ ਪੇਸ਼ ਕਰ ਸਕਦੇ ਹਨ। ਡੀਨ ਅਕਾਦਮਿਕ ਮਾਮਲੇ ਡਾ.ਸੁਖਵਿੰਦਰ ਸਿੰਘ ਬਿਲਿੰਗ ਨੇ ਦੱਸਿਆ ਕਿ ਕਾਨਫਰੰਸ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕਰਨ ਲਈ ਰਜਿਸਟ੍ਰੇਸ਼ਨ ਫੀਸ ਮੁਆਫ਼ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਤੋਂ ਬਾਹਰਲੇ ਸੂਬਿਆਂ ਦੇ ਵਿਦਵਾਨਾਂ ਅਤੇ ਅੰਤਰਰਾਸ਼ਟਰੀ ਵਿਦਵਾਨਾਂ ਲਈ ਆਨਲਾਈਨ ਸਹੂਲਤ ਮੁਹੱਈਆ ਕਰਵਾਈ ਜਾਵੇਗੀ, ਜਦਕਿ ਸੂਬੇ ਦੇ ਅੰਦਰਲੇ ਵਿਦਵਾਨਾਂ ਨੂੰ ਯੂਨੀਵਰਸਿਟੀ ਕੈਂਪਸ ਵਿੱਚ ਆਪਣੇ ਪੇਪਰ ਪੇਸ਼ ਕਰਨੇ ਹੋਣਗੇ। ਅੱਜ ਦੀ ਮੀਟਿੰਗ ਵਿੱਚ ਕਾਨਫਰੰਸ ਦੇ ਸਿਰਲੇਖ, ਮੁੱਖ ਥੀਮ ਅਤੇ ਕਾਨਫ਼ਰੰਸ ਦੇ ਉਪ-ਵਿਸ਼ਿਆਂ ‘ਤੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਫੈਸਲਾ ਕੀਤਾ ਗਿਆ ਕਿ ਇਹ ਦੋ-ਰੋਜ਼ਾ ਕਾਨਫਰੰਸ 2-3 ਮਾਰਚ 2023 ਨੂੰ ਹੋਵੇਗੀ।ਮੀਟਿੰਗ ਵਿੱਚ ਡਾ. ਸਿੰਘ, ਡੀਨ ਵਿਦਿਆਰਥੀ ਭਲਾਈ ਅਤੇ ਮੁਖੀ, ਪੰਜਾਬੀ ਵਿਭਾਗ, ਡਾ.ਅੰਕਦੀਪ ਕੌਰ ਅਟਵਾਲ, ਲੋਕ ਸੰਪਰਕ ਅਫ਼ਸਰ ਅਤੇ ਮੁਖੀ, ਅੰਗਰੇਜ਼ੀ ਵਿਭਾਗ, ਡਾ.ਕਿਰਨਦੀਪ ਕੌਰ, ਮੁਖੀ ਧਾਰਮਿਕ ਅਧਿਐਨ ਵਿਭਾਗ, ਡਾ.ਹਰਦੇਵ ਸਿੰਘ, ਧਰਮ ਅਧਿਐਨ ਵਿਭਾਗ, ਡਾ. ਨਵਸ਼ਗਨ ਕੌਰ, ਡਾ: ਹਰਨੀਤ ਕੌਰ, ਡਾ: ਨਰਿੰਦਰ ਕੌਰ ਅਤੇ ਡਾ: ਸਵਰਲੀਨ ਕੌਰ |

Leave a Reply

Your email address will not be published. Required fields are marked *