NIA ਨੇ ਅੱਤਵਾਦੀ ਰਿੰਦਾ ‘ਤੇ ਰੱਖਿਆ 10 ਲੱਖ ਦਾ ਇਨਾਮ, ਕਈ ਮਾਮਲਿਆਂ ‘ਚ ਪੰਜਾਬ ਪੁਲਿਸ ਕਰ ਰਹੀ ਹੈ ਭਾਲ


ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (ਐਨ.ਆਈ.ਏ.) ਨੇ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ‘ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਪੰਜਾਬ ਵਿੱਚ ਹੋਏ ਬੰਬ ਧਮਾਕਿਆਂ ਦੀ ਜਾਂਚ ਕਰ ਰਹੀ ਏਜੰਸੀ ਨੇ ਕਿਹਾ ਹੈ ਕਿ ਰਿੰਦਾ ਦਾ ਸੁਰਾਗ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਜਾਂਚ ਏਜੰਸੀ ਨੇ ਰਿੰਦਾ ਦਾ ਪਤਾ ਦੱਸਣ ਲਈ ਮੋਬਾਈਲ ਨੰਬਰ ਵੀ ਜਾਰੀ ਕੀਤੇ ਹਨ।

ਦੱਸਣਯੋਗ ਹੈ ਕਿ ਅੱਤਵਾਦੀ ਰਿੰਦਾ ਕਈ ਦੇਸ਼ ਵਿਰੋਧੀ ਗਤੀਵਿਧੀਆਂ ‘ਚ ਸ਼ਾਮਲ ਹੈ। ਰਿੰਦਾ ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਅਤੇ ਹਥਿਆਰਾਂ ਦੀ ਸਪਲਾਈ ਕਰਦਾ ਹੈ ਅਤੇ ਇਸ ਸਮੇਂ ਪਾਕਿਸਤਾਨ ਵਿੱਚ ਲੁਕਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਜਦੋਂ ਕਰਨਾਲ ‘ਚ ਅੱਤਵਾਦੀ ਫੜੇ ਗਏ ਸਨ ਤਾਂ ਪੁੱਛਗਿੱਛ ‘ਚ ਰਿੰਦਾ ਦਾ ਨਾਂ ਸਾਹਮਣੇ ਆਇਆ ਸੀ।

ਤਰਨਤਾਰਨ ‘ਚ ਫੜੇ ਗਏ ਗੁਰਵਿੰਦਰ ਬਾਬਾ ਦੇ ਸਾਥੀ, ਅੱਤਵਾਦੀ ਰਿੰਦਾ ਦਾ ਨਾਂ ਉਸ ‘ਚ ਵੀ ਆਇਆ ਸਾਹਮਣੇ ਸਾਲ 2018 ‘ਚ ਸਰਪੰਚ ਦੇ ਕਤਲ ਕੇਸ ‘ਚ ਵੀ ਰਿੰਦਾ ਦਾ ਨਾਂ ਸ਼ਾਮਲ ਹੈ। ਰਿੰਦਾ 2018 ਵਿੱਚ ਨੇਪਾਲ ਭੱਜ ਗਿਆ ਸੀ ਅਤੇ ਉਥੋਂ ਪਾਕਿਸਤਾਨ ਚਲਾ ਗਿਆ ਸੀ। ਦੱਸਣਯੋਗ ਹੈ ਕਿ ਚੰਡੀਗੜ੍ਹ ਪੁਲੀਸ ਨੇ ਰਿੰਦਾ ਨੂੰ ਫੜਨ ਲਈ 50 ਹਜ਼ਾਰ ਰੁਪਏ ਦਾ ਇਨਾਮ ਵੀ ਰੱਖਿਆ ਹੋਇਆ ਹੈ।

Leave a Reply

Your email address will not be published. Required fields are marked *