IPS ਮਨਦੀਪ ਸਿੰਘ ਸਿੱਧੂ ⋆ D5 News


ਲੁਧਿਆਣਾ: ਪੰਜਾਬ ਦੀ ਮਾਨ ਸਰਕਾਰ ਵੱਲੋਂ ਬੀਤੇ ਦੋ ਦਿਨ ਪਹਿਲਾ ਪੰਜਾਬ ਪੁਲਿਸ ਦੇ IPS ਅਤੇ PPS ਰੈਂਕ ਦੇ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਸੀ। ਇਸ ਤਬਾਦਲੇ ਵਿਚ 21 IPS ‘ਤੇ 10 PPS ਅਫ਼ਸਰਾਂ ਸ਼ਾਮਲ ਸਨ। ਲੁਧਿਆਣਾ ਦੇ ਕਮੀਸ਼ਨਰ ਵੱਜੋ ਪੰਜਾਬ ਪੁਲਿਸ ‘ਚ ਆਪਣੀ ਸੇਵਾਵਾਂ ਪ੍ਰਦਾਨ ਕਰਨ ਵਾਲੇ IPS ਅਫ਼ਸਰ ਮਨਦੀਪ ਸਿੰਘ ਸਿੱਧੂ ਦਾ ਵੀ ਤਬਾਦਲਾ ਹੋ ਗਿਆ। ਹਲਾਂਕਿ ਸਿਆਸੀ ਗਲੀਆਰਿਆ ‘ਚ ਚਰਚਾ ਛਿੱੜੀ ਹੋਈ ਹੈ ਕਿ ਪਹਿਲਾ ਮਨਦੀਪ ਸਿੰਘ ਸਿੱਧੂ ਨੂੰ ਪਹਿਲਾ ਲੰਬੀ ਛੁੱਟੀ ਤੇ ਭੇਜਿਆ ਗਿਆ ਤੇ ਹੁਣ ਉਨ੍ਹਾਂ ਦਾ ਤਬਾਦਲਾ ਕਰ ਦਿੱਤਾ ਗਿਆ।
ਸੜਕਾਂ ‘ਤੇ Farmer,Highway ਜਾਮ, ਗੱਡੇ ਟੈਂਟ, ਇਸ City ਵੱਲ ਜਾਣ ਵਾਲੇ ਬਦਲੋ ਰੂਟ D5 Channel Punjabi
ਫਿਲਹਾਲ ਮਨਦੀਪ ਸਿੰਘ ਸਿੱਧੂ ਨੂੰ ਡੀਆਈਜੀ ਪ੍ਰਸ਼ਾਸਨ ਪੰਜਾਬ, ਚੰਡੀਗੜ੍ਹ ਵਿਖੇ ਪੋਸਟਿੰਗ ਕੀਤੀ ਗਈ ਹੈ। ਮਨਦੀਪ ਸਿੰਘ ਸਿੱਧੂ ਨੇ ਆਪਣਾ ਨਵਾਂ ਚਾਰਜ ਸੰਭਾਲਣ ਤੋਂ ਪਹਿਲਾ ਆਪਣੇ ਰਿਹਾਇਸ਼ ਤੇ ਇਕ ਛੋਟੀ ਜਿਹੀ ਪਾਰਟੀ ਰੱਖੀ ਸੀ। ਜਿਸਦੀ ਵੀਡੀਓ ਉਨ੍ਹਾਂ ਆਪਣੇ ਸ਼ੋਸ਼ਲ ਮੀਡੀਆ ਤੇ ਸਾਂਝੀ ਕੀਤੀ ਹੈ। ਇਸ ਤੋਂ ਇਲਾਵਾ ੳਨ੍ਹਾਂ ਆਪਣੇ ਤਬਾਦਲੇ ਨੂੰ ਇਕ ਕਵਿਤਾ ਜ਼ਰੀਏ ਬਿਆਨ ਕੀਤਾ ਹੈ। ਉਨ੍ਹਾਂ ਲਿਖਿਆ ਕਿ
ਤਹਿ ਦਿਲੋਂ ਧੰਨਵਾਦ ਲੁਧਿਆਣਾ !!!ਅਗਲੀ ਤਨਾਤੀ ਤੇ ਜਾਣ ਲਈ ਬੋਰੀ ਬਿਸਤਰਾ ਬੰਨ ਰਹੇ ਹਾਂਉਹ ਕੀ ਸੋਚਦੇ ਹੋਣਗੇ ਅਤੇਉਹ ਕੀ ਕਹਿਣਗੇ ਇਹ ਉਹਨਾਂ ਦਾ ਕੰਮ ਹੈਪਰ ਅਸੀਂ ਤਾਂ ਇੱਕ ਖੁੱਲੀ ਕਿਤਾਬ ਵਾਂਗ ਹਾਂਖੁੱਲ ਕੇ ਨੱਚਦੇ ਹਾਂਖੁੱਲ ਕੇ ਬੋਲਦੇ ਹਾਂਪਰ ਦਿਲੋਂ ਬੋਲਦੇ ਹਾਂਅਤੇ ਜੋ ਵੀ ਕੰਮ ਕਰਦੇ ਹਾਂ ਦਿਲੋਂ ਕਰਦੇ ਹਾਂ !!!ਹੈ ਸਿਗਨਲ ਹੋਇਆ ਵਾ ਗਾਰਡ ਵਿਸਲਾਂ ਪਿਆ ਵਜਾਵੇ..ਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ, ਇੱਕ ਜਾਵੇ..ਲੱਖ ਰਾਜੇ ਬਹਿ ਤੁਰ ਗਏ, ਉੱਥੇ ਦੀ ਉੱਥੇ ਹੈ ਦਿੱਲੀਜੱਗ ਜੰਕਸ਼ਨ ਰੇਲਾਂ ਦਾ, ਗੱਡੀ ਇੱਕ ਆਵੇ, ਇੱਕ ਜਾਵੇ..ਲੱਖ ਪੰਛੀ ਬਹਿ ਉਡ ਗਏ, ਬੁੱਢੇ ਬੋਹੜ ਬਿਰਛ ਦੇ ਉੱਤੇ,ਜੱਗ ਜੰਕਸ਼ਨ ਰੇਲਾਂ ਦਾ,ਗੱਡੀ ਇੱਕ ਆਵੇ , ਇੱਕ ਜਾਵੇ.

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *