IND vs ENG 1st ODI: ਭਾਰਤ ਨੇ ਇੰਗਲੈਂਡ ਨੂੰ 10 ਵਿਕਟਾਂ ਨਾਲ ਹਰਾਇਆ.. – Punjabi News Portal


ਭਾਰਤ ਨੇ ਪਹਿਲੇ ਵਨਡੇ ਵਿੱਚ ਇੰਗਲੈਂਡ ਨੂੰ ਦਸ ਵਿਕਟਾਂ ਨਾਲ ਹਰਾਇਆ ਹੈ। ਭਾਰਤ ਨੇ 18.4 ਓਵਰਾਂ ਵਿੱਚ ਬਿਨਾਂ ਕੋਈ ਵਿਕਟ ਗੁਆਏ 114 ਦੌੜਾਂ ਬਣਾ ਕੇ ਜਿੱਤ ਦਾ ਟੀਚਾ ਪੂਰਾ ਕਰ ਲਿਆ। ਇੰਗਲੈਂਡ ਦੀ ਟੀਮ 110 ਦੌੜਾਂ ‘ਤੇ ਆਲ ਆਊਟ ਹੋ ਗਈ।

ਕਪਤਾਨ ਰੋਹਿਤ ਸ਼ਰਮਾ ਨੇ 76 ਦੌੜਾਂ ਦੀ ਤੂਫਾਨੀ ਪਾਰੀ ਖੇਡੀ ਜਦਕਿ ਸ਼ਿਖਰ ਧਵਨ ਨੇ 31 ਦੌੜਾਂ ਬਣਾਈਆਂ।

ਇੰਗਲੈਂਡ ਦੀ ਟੀਮ 110 ਦੌੜਾਂ ‘ਤੇ ਆਲ ਆਊਟ ਹੋ ਗਈ। ਭਾਰਤੀ ਟੀਮ ਨੇ ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਅੱਜ ਇੰਗਲੈਂਡ ਦੇ ਬੱਲੇਬਾਜ਼ਾਂ ਨੂੰ ਟਿਕਣ ਨਹੀਂ ਦਿੱਤਾ।

ਇੰਗਲੈਂਡ ਦੇ ਖਿਡਾਰੀ ਸਿਰਫ 25.2 ਓਵਰ ਹੀ ਖੇਡ ਸਕੇ ਅਤੇ ਇਹ ਭਾਰਤ ਖਿਲਾਫ ਇੰਗਲੈਂਡ ਟੀਮ ਦਾ ਹੁਣ ਤੱਕ ਦਾ ਸਭ ਤੋਂ ਘੱਟ ਸਕੋਰ ਹੈ। ਭਾਰਤੀ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਨੇ ਬਿਹਤਰੀਨ ਗੇਂਦਬਾਜ਼ੀ ਕਰਦੇ ਹੋਏ 6 ਵਿਕਟਾਂ ਲਈਆਂ।




Leave a Reply

Your email address will not be published. Required fields are marked *