ਪੱਤਰ ਪ੍ਰੇਰਕ
ਸ੍ਰੀ ਆਨੰਦਪੁਰ ਸਾਹਿਬ, 24 ਸਤੰਬਰ
ਸ੍ਰੀ ਦਸਮੇਸ਼ ਮਾਰਸ਼ਲ ਆਰਟ ਅਕੈਡਮੀ ਦੇ ਖਿਡਾਰੀ ਮਨਜੋਤ ਸਿੰਘ ਧਾਮੀ ਦੀ ਭਾਰਤੀ ਅੰਡਰ-20 ਫੁਟਬਾਲ ਟੀਮ ਲਈ ਚੋਣ ਹੋਈ ਹੈ। ਫੁਟਬਾਲ ਕੋਚ ਅਮਰਜੀਤ ਸਿੰਘ ਨੇ ਦੱਸਿਆ ਕਿ ਮਨਜੋਤ ਸਿੰਘ ਧਾਮੀ ਜੋ ਬੈਂਗਲੂਰੂ ਫੁਟਬਾਲ ਕਲੱਬ ਵਿੱਚ ਪ੍ਰੋਫੈਸ਼ਨਲ ਪਲੇਅਰ ਵਜੋਂ ਖੇਡ ਰਿਹਾ ਹੈ, ਦੀ ਭਾਰਤੀ ਅੰਡਰ-20 ਫੁਟਬਾਲ ਟੀਮ ਵਿੱਚ ਚੋਣ ਹੋਈ ਹੈ। ਕੋਚ ਨੇ ਦੱਸਿਆ ਕਿ ਮਨਜੋਤ ਸਿੰਘ ਧਾਮੀ ਪਹਿਲਾਂ ਵੀ ਭਾਰਤੀ ਅੰਡਰ17 ਟੀਮ ਦਾ ਮੈਂਬਰ ਅਤੇ ਵਾਈਸ ਕੈਪਟਨ ਰਹਿ ਚੁੱਕਾ ਹੈ।