ਕੀ ਬਿਕਰਮ ਮਜੀਠੀਆ ਪਹਿਲੀ ਜਨਵਰੀ ਨੂੰ ਨਤਮਸਤਕ ਹੋਏ ਹਰਮੰਦਰ ਸਾਹਿਬ ‘ਚ ? ਕੀ ਹੈ ਸੱਚ ਤਸਵੀਰਾਂ ਦਾ ?
ਚੰਡੀਗੜ੍ਹ , 01 ਜਨਵਰੀ, 2022: ਪੁਲੀਸ ਨੂੰ ਲੋੜੀਂਦੇ ਸਾਬਕਾ ਵਜ਼ੀਰ ਅਤੇ ਸੀਨੀਅਰ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਕੀ ਨਵੇਂ ਸਾਲ ਤੇ ਦਰਬਾਰ ਸਾਹਿਬ ਨਤਮਸਤਕ ਹੋਏ ? ਇਹ ਵੱਡਾ ਸਵਾਲ ਖੜ੍ਹਾ ਕਰ ਦਿੱਤਾ ਹੈ ਯੂਥ ਅਕਾਲੀ ਦਲ ਵੱਲੋਂ ਸੋਸ਼ਲ ਮੀਡੀਆ ਤੇ ਸਾਂਝਿਆ ਕੀਤੀਆਂ ਮਜੀਠਿਆਂ ਦੀਆਂ ਤਸਵੀਰਾਂ ਨੇ । ਆਪਣੇ ਫੇਸਬੁੱਕ ਪੇਜ ਤੇ ਬਿਕਰਮ ਦੀਆਂ 7 ਤਸਵੀਰਾਂ ਪਾਈਆਂ ਹਨ ਇਸ ਜਥੇਬੰਦੀ ਨੇ । ਇਸ ਵਿੱਚ ਕੋਈ ਸਮਾਂ ਜ਼ਿਕਰ ਨਹੀਂ ਕੀਤਾ ਗਿਆ ਕਿ ਕਿਸ ਵੇਲੇ ਦੀਆਂ ਹਨ ਪਰ ਇਹ ਸ਼ਬਦ ਲਿਖੇ ਹੋਏ ਹਨ : ਕੁਰਬਾਣੁ ਜਾਈ ਉਸੁ ਵੇਲਾ ਸੁਹਾਵੀ ਜਿਤੁ ਤੁਮਰੈ ਦੁਆਰੈ ਆਇਆ।
ਕੀ ਇਹ ਸੱਚ ਹੈ ਜਾਂ ਨਹੀਂ ਇਸ ਬਾਰੇ ਕੋਈ ਪੁਸ਼ਟੀ ਨਹੀਂ ਹੋਈ ਪਰ ਇਹ ਵੀ ਪਤਾ ਲੱਗਾ ਹੈ ਅਕਲੀ ਦਲ ਦੇ ਕੁਝ ਨੇਤਾ ਇਹ ਦਾਆਵਾ ਕਰ ਰਹੇ ਹਨ ਮਜੀਠੀਆ ਦੀਆਂ ਇਹ ਤਸਵੀਰਾਂ ਅੱਜ ਦੀਆਂ ਹੀ ਹਨ ।