ਖੇਡਾਂ ਦੀ ਸਮਾਪਤੀ ਦੇ ਐਲਾਨ ਦੇ ਨਾਲ ਹੀ ਬਰਮਿੰਘਮ ਦੇ ਅਸਮਾਨ ਵਿੱਚ ਆਤਿਸ਼ਬਾਜੀ ਦੀ ਵਰਖਾ ਕੀਤੀ ਗਈ। ਸਮਾਪਤੀ ਸਮਾਰੋਹ ਦਾ ਮੁੱਖ ਆਕਰਸ਼ਣ ‘ਅਪਾਚੇ ਇੰਡੀਅਨ’ ਵਜੋਂ ਜਾਣੇ ਜਾਂਦੇ ਭਾਰਤੀ ਮੂਲ ਦੇ ਗਾਇਕ ਸਟੀਵਨ ਕਪੂਰ ਦਾ ਭੰਗੜਾ ਸੀ। ਉਨ੍ਹਾਂ ਦੇ ਮਨਮੋਹਕ ਪ੍ਰਦਰਸ਼ਨ ਨੇ ਦਰਸ਼ਕਾਂ ਦਾ ਮਨ ਮੋਹ ਲਿਆ।
ਭੰਗੜੇ ਦੀ ਧੁਨ ਤੋਂ ਲੈ ਕੇ ‘ਅਪਾਚੇ ਇੰਡੀਅਨ’ ਦੇ ਜ਼ਬਰਦਸਤ ਪ੍ਰਦਰਸ਼ਨ ਤੱਕ ਇੱਥੋਂ ਦੇ ਅਲੈਗਜ਼ੈਂਡਰ ਸਟੇਡੀਅਮ ‘ਚ ਰਾਸ਼ਟਰਮੰਡਲ ਖੇਡਾਂ ਦਾ ਸਮਾਪਤੀ ਸਮਾਰੋਹ ਰੰਗ ਭਰਿਆ ਰਿਹਾ।
ਇਹ ਵੀ ਪੜ੍ਹੋ: ਬਰਮਿੰਘਮ 2022 ਰਾਸ਼ਟਰਮੰਡਲ ਖੇਡਾਂ: ਭਾਰਤ ਦੇ ਤਗਮਾ ਜੇਤੂ ਐਥਲੀਟਾਂ ਦੀ ਪੂਰੀ ਸੂਚੀ ਦੇਖੋ…
ਜਿਸ ਦੇ ਨਾਲ ਖਿਡਾਰੀਆਂ ਨੇ ਚਾਰ ਸਾਲ ਬਾਅਦ ਆਸਟ੍ਰੇਲੀਆ ਦੇ ਸ਼ਹਿਰ ਵਿਕਟੋਰੀਆ ਵਿੱਚ ਮਿਲਣ ਦੇ ਵਾਅਦੇ ਨਾਲ ਇਨ੍ਹਾਂ 11 ਦਿਨਾਂ ਦੀਆਂ ਖੇਡਾਂ ਨੂੰ ਅਲਵਿਦਾ ਕਹਿ ਦਿੱਤਾ।
ਬਰਮਿੰਘਮ ਖੇਡਾਂ ਵਿੱਚ 72 ਦੇਸ਼ਾਂ ਦੇ 4,500 ਤੋਂ ਵੱਧ ਐਥਲੀਟਾਂ ਨੇ ਭਾਗ ਲਿਆ। ਭਾਰਤ ਨੇ ਕੁੱਲ 61 ਤਗਮੇ ਜਿੱਤੇ, ਜੋ ਚਾਰ ਸਾਲ ਪਹਿਲਾਂ ਗੋਲਡ ਕੋਸਟ ਵਿੱਚ ਹੋਈਆਂ ਰਾਸ਼ਟਰਮੰਡਲ ਖੇਡਾਂ ਨਾਲੋਂ ਪੰਜ ਘੱਟ ਹਨ।
