ਅਮਿਤ ਪੰਘਾਲ ਨੇ ਵੀਰਵਾਰ ਨੂੰ ਇੱਥੇ ਰਾਸ਼ਟਰਮੰਡਲ ਖੇਡਾਂ ‘ਚ ਫਲਾਈਵੇਟ (48-51 ਕਿਲੋਗ੍ਰਾਮ) ਮੁਕਾਬਲੇ ਦੇ ਸੈਮੀਫਾਈਨਲ ‘ਚ ਪਹੁੰਚ ਕੇ ਮੁੱਕੇਬਾਜ਼ੀ ਰਿੰਗ ‘ਚ ਭਾਰਤ ਨੂੰ ਚੌਥਾ ਤਮਗਾ ਦਿਵਾਇਆ। ਗੋਲਡ ਕੋਸਟ ਵਿੱਚ ਪਿਛਲੇ ਐਡੀਸ਼ਨ ਦੇ ਤਮਗਾ ਜੇਤੂ ਪੰਘਾਲ ਨੇ ਸਕਾਟਲੈਂਡ ਦੇ ਲੈਨਨ ਮੁਲੀਗਨ ਵਿਰੁੱਧ ਸਰਬਸੰਮਤੀ ਨਾਲ ਜਿੱਤ ਦਰਜ ਕੀਤੀ।
ਬਾਊਟ ਬਹੁਤ ਚੁਣੌਤੀਪੂਰਨ ਨਹੀਂ ਸੀ ਪਰ 26 ਸਾਲਾ ਭਾਰਤੀ ਮੁੱਕੇਬਾਜ਼ ਨੇ ਆਪਣੇ ਮਜ਼ਬੂਤ ਬਚਾਅ ਨਾਲ ਆਪਣੇ ਨੌਜਵਾਨ ਸਕਾਟਿਸ਼ ਵਿਰੋਧੀ ਨੂੰ ਮਾਤ ਦਿੱਤੀ। ਪਹਿਲੇ ਦੋ ਗੇੜਾਂ ਵਿੱਚ, ਪੰਘਾਲ ਨੇ ਆਪਣਾ ‘ਗਾਰਡ ਡਾਊਨ’ ਰੱਖਿਆ ਅਤੇ ਮੁਲੀਗਨ ਨੂੰ ਹਮਲਾ ਕਰਨ ਲਈ ਉਕਸਾਇਆ ਪਰ ਜਲਦੀ ਹੀ ਉਸਦੀ ਪਹੁੰਚ ਤੋਂ ਬਾਹਰ ਹੋ ਗਿਆ। ਇਸ ਦੌਰਾਨ ਉਸ ਨੇ ਖੱਬੇ ਹੱਥ ਨਾਲ ਮੁੱਕਾ ਮਾਰ ਕੇ 20 ਸਾਲਾ ਵਿਰੋਧੀ ਮੁੱਕੇਬਾਜ਼ ਨੂੰ ਮਾਤ ਦਿੱਤੀ।
ਫਾਈਨਲ ਰਾਊਂਡ ਵਿੱਚ ਉਸ ਨੇ ‘ਵਨ-ਟੂ’ ਦੇ ਸੁਮੇਲ ਨਾਲ ਪੰਚ ਮਾਰ ਕੇ ਰਾਸ਼ਟਰਮੰਡਲ ਖੇਡਾਂ ਵਿੱਚ ਆਪਣਾ ਦੂਜਾ ਤਗ਼ਮਾ ਪੱਕਾ ਕੀਤਾ। ਨਿਖਤ ਜ਼ਰੀਨ (50 ਕਿਲੋ), ਨੀਤੂ ਗੰਘਾਸ (48 ਕਿਲੋ) ਅਤੇ ਮੁਹੰਮਦ ਹੁਸਾਮੁਦੀਨ (57 ਕਿਲੋ) ਨੇ ਵੀ ਆਪਣੇ ਵਰਗਾਂ ਵਿੱਚ ਸੈਮੀਫਾਈਨਲ ਵਿੱਚ ਥਾਂ ਬਣਾ ਲਈ ਹੈ।