CUET UG 2022: ਕੇਂਦਰੀ ਯੂਨੀਵਰਸਿਟੀ ਦਾਖਲਾ ਪ੍ਰੀਖਿਆ (CUET)-ਅੰਡਰ ਗ੍ਰੈਜੂਏਸ਼ਨ ਦਾ ਚੌਥਾ ਪੜਾਅ ਅੱਜ ਸ਼ੁਰੂ ਹੋ ਗਿਆ ਹੈ ਅਤੇ ਲਗਭਗ 3.6 ਲੱਖ ਉਮੀਦਵਾਰਾਂ ਦੇ ਇਸ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਪ੍ਰੀਖਿਆ ਸਾਰੀਆਂ ਕੇਂਦਰੀ ਯੂਨੀਵਰਸਿਟੀਆਂ ਵਿੱਚ ਅੰਡਰ ਗਰੈਜੂਏਟ ਕੋਰਸਾਂ ਵਿੱਚ ਦਾਖ਼ਲੇ ਲਈ ਲਈ ਜਾ ਰਹੀ ਹੈ। ਅਧਿਕਾਰੀਆਂ ਨੇ ਦੱਸਿਆ ਕਿ 17 ਤੋਂ 20 ਅਗਸਤ ਤੱਕ ਚੌਥੇ ਪੜਾਅ ਦੀ ਪ੍ਰੀਖਿਆ ਲਈ 11,000 ਵਾਧੂ ਉਮੀਦਵਾਰ ਬੈਠਣਗੇ।
ਵਧੇਰੇ ਵੇਰਵਿਆਂ ਦੇ ਅਨੁਸਾਰ CUET 2022 UG ਪੜਾਅ 5 ਦਾ ਦਾਖਲਾ ਕਾਰਡ cuet.samarth.ac.in ਵੈੱਬਸਾਈਟ ‘ਤੇ ਡਾਊਨਲੋਡ ਕਰਨ ਲਈ ਉਪਲਬਧ ਕਰਵਾਇਆ ਜਾਵੇਗਾ। CUET UG 2022 ਫੇਜ਼ 5 ਦੀਆਂ ਪ੍ਰੀਖਿਆਵਾਂ 21 ਅਗਸਤ ਤੋਂ 23 ਅਗਸਤ ਦੇ ਵਿਚਕਾਰ ਹੋਣੀਆਂ ਹਨ। ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਨੇ ਇੱਕ ਬਿਆਨ ਵਿੱਚ ਕਿਹਾ ਕਿ CUET UG 2022 ਫੇਜ਼ 5 ਦੀਆਂ ਪ੍ਰੀਖਿਆਵਾਂ 2.01 ਲੱਖ ਉਮੀਦਵਾਰਾਂ ਲਈ ਆਯੋਜਿਤ ਕੀਤੀਆਂ ਜਾਣਗੀਆਂ।
ਹਾਲਾਂਕਿ ਫੇਜ਼ 5 CUET UG ਐਡਮਿਟ ਕਾਰਡ 2022 ਤੱਕ ਪਹੁੰਚ ਕਰਨ ਲਈ, ਉਮੀਦਵਾਰਾਂ ਨੂੰ ਆਪਣੀ ਅਰਜ਼ੀ ਨੰਬਰ ਅਤੇ ਜਨਮ ਮਿਤੀਆਂ ਦੀ ਵਰਤੋਂ ਕਰਨ ਦੀ ਲੋੜ ਹੋਵੇਗੀ।
ਇਹ ਵੀ ਪੜ੍ਹੋ: ਫੇਸਬੁੱਕ ਦਾ ਵੱਡਾ ਫੈਸਲਾ: 1 ਅਕਤੂਬਰ ਤੋਂ ਬੰਦ ਹੋਣਗੇ ਇਹ ਫੀਚਰ
