CM ਭਗਵੰਤ ਮਾਨ ਅੱਜ ਤੋਂ 2 ਦਿਨਾਂ ਅਸਾਮ ਦੌਰੇ ‘ਤੇ, ਪਾਰਟੀ ਲਈ ਕਰਨਗੇ ਚੋਣ ਪ੍ਰਚਾਰ

CM ਭਗਵੰਤ ਮਾਨ ਅੱਜ ਤੋਂ 2 ਦਿਨਾਂ ਅਸਾਮ ਦੌਰੇ ‘ਤੇ, ਪਾਰਟੀ ਲਈ ਕਰਨਗੇ ਚੋਣ ਪ੍ਰਚਾਰ

ਲੋਕ ਸਭਾ ਚੋਣਾਂ ਨੇੜੇ ਹੋਣ ਕਰਕੇ ਹਰ ਪਾਰਟੀ ਨੇ ਤਿਆਰੀ ਖਿੱਚੀ ਹੋਈ ਹੈ। ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ। ਪੰਜਾਬ ਵਿਚ ਆਮ ਆਦਮੀ ਪਾਰਟੀ ਵੱਲੋਂ ਵੀ ਜਿੱਤ ਨੂੰ ਯਕੀਨੀ ਬਣਾਉਣ ਲਈ ਕੋਸ਼ਿਸ਼ਾਂ ਜਾਰੀ ਹੈ। ਵੱਡੇ ਆਗੂਆਂ ਦੇ ਭਾਜਪਾ ਵਿਚ ਸ਼ਾਮਲ ਹੋਣ ਦੇ ਬਾਅਦ ਖੁਦ CM ਮਾਨ ਨੇ ਇਸ ਦੀ ਕਮਾਨ ਸੰਭਾਲੀ ਹੋਈ ਹੈ।

ਇਸੇ ਤਹਿਤ ਮੁੱਖ ਮੰਤਰੀ ਮਾਨ ਅੱਜ ਤੋਂ 2 ਦਿਨਾਂ ਅਸਾਮ ਦੌਰੇ ‘ਤੇ ਹਨ। ਹੁਣ ਉਹ ਦੋ ਦਿਨ ਲਈ ਸੂਬੇ ਤੋਂ ਬਾਹਰ ਰਹਿਣਗੇ। ਅਸਮ ਵਿਚ ਪਾਰਟੀ ਦੇ ਉਮੀਦਵਾਰ ਲਈ ਪ੍ਰਾਚਰ ਕਰਨਗੇ। ਇਸ ਦੌਰਾਨ ਉਹ ਸਟਾਰ ਪ੍ਰਚਾਰਕ ਦੀ ਭੂਮਿਕਾ ਵਜੋਂ ਨਜ਼ਰ ਆਉਣਗੇ ਤੇ ਨਾਲ ਹੀ ਪਾਰਟੀ ਦੇ ਨੇਤਾਵਾਂ ਨਾਲ ਮੀਟਿੰਗ ਚੁਣਾਵੀ ਰਣਨੀਤੀ ਵੀ ਬਣਾਉਣਗੇ।

ਦੱਸ ਦੇਈਏ ਕਿ ‘ਆਪ’ ਅਸਾਮ ‘ਚ 2 ਸੀਟਾਂ ‘ਤੇ ਚੋਣ ਲੜ ਰਹੀ ਹੈ। ਉਹ ਅਸਮ ਦੇ ਡਿਗਬੋਈ ਖੇਤਰ ਵਿਚ ਪ੍ਰਚਾਰ ਕਰਨਗੇ ਜਦੋਂ ਕਿ 13 ਅਪ੍ਰੈਲ ਨੂੰ ਵਿਸ਼ਵਨਾਥ ਵਿਚ ਰਹਿਣਗੇ। ਇਸ ਤੋਂ ਪਹਿਲਾਂ ਉਹ ਹਰਿਆਣਾ ਦੇ ਕੁਰੂਕਸ਼ੇਤਰ ਵਿਚ ਪ੍ਰਚਾਰ ਕਰ ਚੁੱਕੇ ਹਨ। ਇਸ ਦੇ ਬਾਅਦ ਉਨ੍ਹਾਂ ਦਾ ਦਿੱਲੀ ਤੇ ਗੁਜਰਾਤ ਵਿਚ ਚੋਣ ਪ੍ਰਚਾਰ ਦਾ ਸ਼ੈਡਿਊਲ ਹੈ।
ਸੂਬੇ ਵਿਚ ਇਸ ਵਾਰ ਚੋਣ ਸੀਐੱਮ ਭਗਵੰਤ ਮਾਨ ਦੇ ਨਾਂ ‘ਤੇ ਲੜਿਆ ਜਾ ਰਿਹਾ ਹੈ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਇਸ ਸਮੇਂ ਜੇਲ੍ਹ ਵਿਚ ਹਨ। ਅਜਿਹੇ ਵਿਚ ਇਸ ਵਾਰ ਚੋਣ ਪ੍ਰਚਾਰ ਤੋਂ ਲੈ ਕੇ ਰਣਨੀਤੀ ਬਣਾਉਣ ਤੱਕ ਦੀ ਸਾਰੀ ਜ਼ਿੰਮੇਵਾਰੀ ਮਾਨ ‘ਤੇ ਹੈ। ਮਾਨ ਵੀ ਇਸ ਚੀਜ਼ ਨੂੰ ਸਮਝਦੇ ਹਨ। ਇਸ ਲਈ ਉਨ੍ਹਾਂ ਨੇ ਆਪਣੀ ਤਾਕਤ ਲਗਾਈ ਹੈ। ਉਹ ਲਗਭਗ ਸਾਰੀਆਂ ਲੋਕ ਸਭਾ ਹਲਕਿਆਂ ਦੇ ਨੇਤਾਵਾਂ, ਵਿਧਾਇਕਾਂ, ਮੰਤਰੀਆਂ ਤੇ ਉਮੀਦਵਾਰਾਂ ਨਾਲ ਮੀਟਿੰਗ ਕਰਕੇ ਫੀਡਬੈਕ ਲੈ ਚੁੱਕੇ ਹਨ। ਇਸ ਤੋਂ ਇਲਾਵਾ ਵਲੰਟੀਅਰ ਮੀਟਿੰਗ ਵੀ ਕਰ ਚੁੱਕੇ ਹਨ।ਪੋਸਟ ਬੇਦਾਅਵਾ ਇਸ ਲੇਖ ਵਿੱਚ ਵਿਚਾਰ/ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸਦੇ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ। ਜੇਕਰ ਤੁਹਾਨੂੰ ਇਸ ਲੇਖ ਨਾਲ ਕੋਈ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੇ ਸੰਪਰਕ ਪੰਨੇ ‘ਤੇ ਸਾਡੀ ਟੀਮ ਨਾਲ ਸੰਪਰਕ ਕਰੋ।

 

Leave a Reply

Your email address will not be published. Required fields are marked *