Captain ਦੀ Press Conference ਦੌਰਾਨ ਸਿੱਧੂ ਨੇ ਕੀਤਾ ਕੈਪਟਨ ਤੇ ਪਲਟਵਾਰ

Captain ਦੀ Press Conference ਦੌਰਾਨ ਸਿੱਧੂ ਨੇ ਕੀਤਾ ਕੈਪਟਨ ਤੇ ਪਲਟਵਾਰ

ਅਸੀਂ ਪੰਜਾਬ ਕਾਂਗਰਸ ਦੇ 78 ਵਿਧਾਇਕ ਕਦੇ ਸੋਚ ਵੀ ਨਹੀਂ ਸਕਦੇ ਸੀ ਕਿ ਸਾਨੂੰ ਕੈਪਟਨ ਅਮਰਿੰਦਰ ਸਿੰਘ ਦੇ ਰੂਪ ਵਿੱਚ ਪੰਜਾਬ ਦਾ ਉਹ ਮੁੱਖ ਮੰਤਰੀ ਮਿਲਿਆ ਸੀ ਜਿਸਦੀ ਲਗਾਮ ਈ.ਡੀ. ਦੇ ਸਿਕੰਜੇ ਰਾਹੀਂ ਬੀ.ਜੇ.ਪੀ. ਦੇ ਹੱਥਾਂ ਵਿੱਚ ਹੈ।… ਜਿਸਨੇ ਆਪਣਾ ਚੰਮ ਬਚਾਉਣ ਲਈ ਪੰਜਾਬ ਦੇ ਹਿੱਤ ਵੇਚ ਦਿੱਤੇ ! ਜੋ ਪੰਜਾਬ ਅੰਦਰ ਇਨਸਾਫ਼ ਅਤੇ ਵਿਕਾਸ ਦਾ ਰਾਹ ਰੋਕਣ ਵਾਲੀ ਨਾਕਾਰਾਤਮਕ ਤਾਕਤ ਸੀ। ਜੋ ਜਾਣਬੁੱਝ ਕੇ ਪੰਜਾਬ ਦੋਖੀਆਂ ਨੂੰ ਬਚਾਉਣ ਖਾਤਰ ਪੰਜਾਬ ਦੇ ਸਭ ਤੋਂ ਅਹਿਮ ਮੁੱਦਿਆਂ ਉੱਪਰ ਬੇਫ਼ਿਕਰੀ ਦੀ ਨੀਂਦ ਸੁੱਤਾ ਰਿਹਾ।

ਤੁਸੀਂ ਮੇਰਾ ਰਾਹ ਰੋਕਣਾ ਚਾਹਿਆ ਕਿਉਂਕਿ ਮੈਂ ਲੋਕਾਂ ਦੀ ਆਵਾਜ਼ ਬੁਲੰਦ ਕਰ ਰਿਹਾ ਸੀ ਤੇ ਤਾਕਤ ‘ਚ ਨਾ ਹੁੰਦੇ ਹੋਏ ਵੀ ਸੱਚ ਬੋਲਦਾ ਰਿਹਾ। ਪਿਛਲੀ ਵਾਰ ਵੀ ਤੁਸੀਂ ਆਪਣੀ ਪਾਰਟੀ ਬਣਾ ਸਿਰਫ਼ 856 ਵੋਟਾਂ ਲੈ ਕੇ ਆਪਣੀ ਜ਼ਮਾਨਤ ਜ਼ਬਤ ਕਰਵਾਈ ਸੀ। ਇਕ ਵਾਰ ਫਿਰ ਪੰਜਾਬ ਦੇ ਹਿੱਤਾਂ ਨਾਲ ਸਮਝੌਤਾ ਕਰਨ ਦੀ ਸਜ਼ਾ ਤੁਹਾਨੂੰ ਦੇਣ ਲਈ ਪੰਜਾਬ ਦੇ ਲੋਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਜ਼ਲਾਲਤ ਭਰੀ ਤਰਸਯੋਗ ਹਾਲਤ ਤੋਂ ਵੱਡਾ ਦੁੱਖ ਕੋਈ ਨਹੀਂ ! ਕੀ ਤੁਹਾਨੂੰ ਚੰਗੀ ਕਾਰਗੁਜ਼ਾਰੀ ਲਈ ਜਲੀਲ ਕਰਕੇ ਹਟਾਇਆ ਗਿਆ ? ਜਾਂ 18 ਨੁਕਾਤੀ ਏਜੰਡੇ ਨੇ ਪੰਜਾਬ ਦੇ ਸਭ ਤੋਂ ਨਲਾਇਕ ਮੁੱਖ ਮੰਤਰੀ ਨੂੰ ਧੌਣ ਤੋਂ ਫੜ ਕੇ ਅਹੁਦਿਓਂ ਲਾਹ ਦਿੱਤਾ। ਤੁਹਾਨੂੰ ਪੰਜਾਬ ਦੀ ਰਾਜਨੀਤੀ ਦੇ ਇਤਿਹਾਸ ਵਿੱਚ ਜੈ ਚੰਦ ਵੱਜੋਂ ਯਾਦ ਰੱਖਿਆ ਜਾਵੇਗਾ, ਤੁਸੀਂ ਸੱਚਮੁੱਚ ਹੀ ਚੱਲੇ ਹੋਇਆ ਕਾਰਤੂਸ ਹੋ।

ਕੀ ਤੁਹਾਡੀ ਜਵਾਬਦੇਹੀ ਤੈਅ ਕਰਨ ਲਈ ਬਣਾਈ ਗਈ ਤਿੰਨ ਮੈਂਬਰੀ ਕਮੇਟੀ ਤੁਹਾਡੇ ਉੱਪਰ ਰਹਿਮ ਕਰਨ ਲਈ ਬਣਾਈ ਗਈ ਸੀ ? ਵਿਧਾਇਕ ਤੁਹਾਡੇ ਵਿਰੁੱਧ ਕਿਉਂ ਸਨ ? ਕਿਉਂਕਿ ਸਭ ਜਾਣਦੇ ਨੇ ਕਿ ਤੁਹਾਡੀ ਬਾਦਲਾਂ ਨਾਲ ਮਿਲੀਭੁਗਤ ਹੈ ! ਤੁਹਾਡੀ ਇੱਕੋ-ਇੱਕ ਇੱਛਾ ਮੈਨੂੰ ਹਰਾਉਣਾ ਹੈ, ਕੀ ਤੁਸੀਂ ਕਦੇ ਇਹ ਵੀ ਚਾਹਿਆ ਹੈ ਕਿ ਪੰਜਾਬ ਜਿੱਤੇ ? ਬਾਦਲਾਂ ਅਤੇ ਬੀ.ਜੇ.ਪੀ. ਨਾਲ ਤੁਹਾਡੀ 75/25 ਵਾਲੀ ਸਾਂਝ ਕਿਸੇ ਤੋਂ ਲੁਕੀ ਨਹੀਂ।

Leave a Reply

Your email address will not be published. Required fields are marked *