BSF ਵੱਲੋਂ ਅਜਨਾਲਾ ਸੈਕਟਰ ਵਿੱਚ ਦੇਖਿਆ ਗਿਆ ਡਰੋਨ ਵਾਪਸ


ਅਜਨਾਲਾ ਸੈਕਟਰ ‘ਚ ਦੇਖਿਆ ਗਿਆ ਡਰੋਨ BSF ਵੱਲੋਂ ਵਾਪਸ ਅੰਮ੍ਰਿਤਸਰ: ਭਾਰਤ-ਪਾਕਿਸਤਾਨ ਕੌਮਾਂਤਰੀ ਸਰਹੱਦ ‘ਤੇ ਇਕ ਵਾਰ ਫਿਰ ਡਰੋਨ ਦਿਖਾਈ ਦਿੱਤੇ। ਅੰਮ੍ਰਿਤਸਰ ਦੇ ਅਜਨਾਲਾ ਸੈਕਟਰ ‘ਚ ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ ਨੂੰ ਡਰੋਨ ਇਕ ਵਾਰ ਫਿਰ ਭਾਰਤੀ ਸਰਹੱਦ ‘ਚ ਦਾਖਲ ਹੋਇਆ। ਇਸ ਤੋਂ ਬਾਅਦ ਅੰਮ੍ਰਿਤਸਰ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ ਜਿਸ ਵਿੱਚ ਬੀਐਸਐਫ ਅਤੇ ਸਥਾਨਕ ਪੁਲਿਸ ਨੂੰ ਕੋਈ ਸ਼ੱਕੀ ਵਿਅਕਤੀ ਨਹੀਂ ਮਿਲਿਆ। ਬੀਐਸਐਫ ਦੇ ਜਵਾਨ ਅਜਨਾਲਾ ਦੇ ਪਿੰਡ ਭੈਣੀਆਂ ਵਿਖੇ ਬਾਰਡਰ ਆਊਟਰ ਪੋਸਟ (ਬੀਓਪੀ) ‘ਤੇ ਰਾਤ ਸਮੇਂ ਗਸ਼ਤ ‘ਤੇ ਸਨ। ਇਸ ਦੌਰਾਨ ਜਵਾਨਾਂ ਨੇ ਡਰੋਨ ਦੀ ਆਵਾਜ਼ ਸੁਣੀ। ਹਨੇਰੇ ਕਾਰਨ ਡਰੋਨ ਨੂੰ ਲੱਭਣਾ ਆਸਾਨ ਨਹੀਂ ਸੀ। ਤੁਰੰਤ ਕਾਰਵਾਈ ਕਰਦੇ ਹੋਏ, ਜਵਾਨਾਂ ਨੇ ਡਰੋਨ ‘ਤੇ ਗੋਲੀਬਾਰੀ ਕੀਤੀ। ਜਵਾਨਾਂ ਨੇ ਕਰੀਬ 5 ਰਾਉਂਡ ਫਾਇਰ ਕੀਤੇ। ਡਰੋਨ ਫਿਰ ਪਾਕਿਸਤਾਨੀ ਸਰਹੱਦ ਵੱਲ ਪਰਤਿਆ। ਬੀਐਸਐਫ ਅਧਿਕਾਰੀਆਂ ਨੇ ਅਜੇ ਤੱਕ ਘਟਨਾ ਬਾਰੇ ਹੋਰ ਵੇਰਵੇ ਨਹੀਂ ਦਿੱਤੇ ਹਨ। ਸਾਕਾ ਨੀਲਾ ਤਾਰਾ ਦੀ ਬਰਸੀ ਸੋਮਵਾਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮਨਾਈ ਜਾ ਰਹੀ ਹੈ। ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਖੁਫੀਆ ਏਜੰਸੀਆਂ ਤੋਂ ਮਿਲੇ ਇਨਪੁਟਸ ਤੋਂ ਬਾਅਦ ਪੂਰਾ ਪੰਜਾਬ ਅਲਰਟ ‘ਤੇ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਾਕਿਸਤਾਨ ਵਿੱਚ ਬੈਠੇ ਸ਼ਰਾਰਤੀ ਅਨਸਰ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਲਈ ਪੰਜਾਬ ਵਿੱਚ ਅਰਧ ਸੈਨਿਕ ਬਲ ਵੀ ਤਾਇਨਾਤ ਕੀਤੇ ਗਏ ਹਨ। ਇਸ ਦੌਰਾਨ ਭਾਰਤੀ ਸਰਹੱਦ ‘ਤੇ ਡਰੋਨਾਂ ਦੇ ਆਉਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *