Bruce lee ਦਾ ਰਿਕਾਰਡ ਤੋੜਿਆ 21 ਸਾਲਾ ਪੰਜਾਬੀ ਨੌਜਵਾਨ ਨੇ ⋆ D5 News


ਗੁਰਦਾਸਪੁਰ ਦੇ 21 ਸਾਲ ਦੇ ਨੌਜਵਾਨ ਅੰਮ੍ਰਿਤਬੀਰ ਸਿੰਘ ਨੇ Bruce lee ਦਾ ਰਿਕਾਰਡ ਤੋੜਿਆ ਹੈ .21 ਸਾਲਾ ਪੰਜਾਬੀ ਨੌਜਵਾਨ ਨੇ -Push-Ups ‘ਚ ਦੂਜੀ ਵਾਰ ਗਿਨੀਜ਼ ਵਰਲਡ ਰਿਕਾਰਡ ਦਰਜ ਕਰਾਇਆ ਹੈ ।ਗੁਰਦਾਸਪੁਰ ਦੇ ਪਿੰਡ ਉਮਰਵਾਲਾ ਦਾ ਰਹਿਣ ਵਾਲਾ ਕੁ ਵਰ ਕੁੰਵਰ ਸੋਸ਼ਲ ਮੀਡੀਆ ਤੇ ਇਕ ਫਿਟਨੈੱਸ  ਵਜੋਂ ਪਹਿਚਾਣ ਕਾਇਮ ਕਰ ਚੁਕਾ ਹੈ ਅਤੇ ਕੁੰਵਰ ਅੰਮ੍ਰਿਤਬੀਰ ਸਿੰਘ ਦਾ ਕਹਿਣਾ ਹੈ ਕਿ ਆਪਣੇ ਹੁਨਰ ਨੂੰ ਉਹ ਲੋਕਾਂ ਤਕ ਲੈਕੇ ਜਾਣ ਲਈ ਉਹ ਸੋਸ਼ਲ ਮੀਡੀਆ ਤੇ ਜ਼ਰੂਰ ਅੱਗੇ ਵੱਧ ਰਿਹਾ ਹੈ ਅਤੇ ਦੇਸ਼ ਅਤੇ ਵਿਦੇਸ਼ਾਂ ਤੋਂ ਵੀ ਨੌਜਵਾਨ ਉਸ ਨਾਲ ਜੁੜ ਰਹੇ ਹਨ ਲੇਕਿਨ ਇੱਥੇ ਅਖੀਰ ਨਹੀਂ ਇਸ ਨੌਜਵਾਨ ਨੇ ਹੁਣ ਬਰੂਸ-ਲੀ ਦਾ ਭਾਰ ਚੁੱਕ ਇਕ ਮਿੰਟ ਚ ਪੁਸ਼ਅਪ ਲਾਉਣ ਦਾ ਰਿਕਾਰਡ ਤੋੜ ਆਪਣਾ ਨਾਮ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਚ ਦਰਜ਼ ਕਰਵਾਇਆ ਹੈ|
ਕੁੰਵਰ ਅੰਮ੍ਰਿਤਬੀਰ ਸਿੰਘ ਹੋਰਨਾਂ ਫਿਟਨੈੱਸ ਪ੍ਰਭਾਵਕ ਤੋਂ ਕੁਝ ਵੱਖ ਹੈ ਸਰਹੱਦੀ ਪਿੰਡ ਚ ਰਹਿਣ ਵਾਲਾ ਇਹ ਨੌਜਵਾਨ ਨੇ ਕਰੀਬ ਤਿੰਨ ਸਾਲ ਪਹਿਲਾ ਹੀ ਕੁਝ ਵੱਖ ਕਰਨ ਦੀ ਸੋਚ ਨਾਲ ਅਭਿਆਸ ਸ਼ੁਰੂ ਕਰ ਦਿੱਤਾ ਗਿਆ ਸੀ ਪਰ ਪਿੰਡ ਚ ਜਿੰਮ ਨਹੀਂ ਸੀ ਤਾਂ ਕੁੰਵਰ ਅੰਮ੍ਰਿਤਬੀਰ ਦੱਸਦਾ ਹੈ ਕਿ ਉਸ ਨੇ ਸੋਸ਼ਲ ਮੀਡੀਆ ਤੇ ਪੁਰਾਤਨ ਪਹਿਲਵਾਨਾਂ ਅਤੇ ਅਖਾੜਿਆਂ ਚ ਕਿਵੇਂ ਅਭਿਆਸ ਕੀਤਾ ਜਾਂਦਾ ਹੈ ਉਸ ਬਾਰੇ ਜਾਣਕਾਰੀ ਇਕੱਤਰ ਕੀਤੀ ਅਤੇ ਹੋਲੀ ਹੋਲੀ ਹੱਲ ਕੱਢਿਆ ਘਰ ਚ ਹੀ ਦੇਸੀ ਢੰਗ ਨਾਲ ਇਕ ਆਪਣਾ ਜਿੰਮ ਤਿਆਰ ਕੀਤਾ ਅਤੇ ਅੱਜ ਵੀ ਉਹ ਰੋਜ਼ਾਨਾ ਉਸੇ ਹੀ ਤਰ੍ਹਾਂ ਰੋਜ਼ਾਨਾ ਪ੍ਰੈਕਟਿਸ ਕਰਦਾ ਹੈ | ਕੁੰ
ਕੁੰਵਰ ਅੰਮ੍ਰਿਤਬੀਰ ਸਿੰਘ ਨੇ ਦੱਸਿਆ ਕਿ ਉਸ ਦੀ ਮਿਹਨਤ ਸਦਕਾ ਹੁਣ ਤਕ ਉਹ ਵੱਖ ਵੱਖ ਰਿਕਾਰਡ ਬਣਾ ਚੁਕਾ ਹੈ ਜਿੱਥੇ ਲਿਮਕਾ ਬੁੱਕ ਆਫ਼ ਰਿਕਾਰਡ ਚ ਉਸ ਨੇ ਨਾਂਅ ਦਰਜ ਕਰਵਾਇਆ ਹੈ ਉੱਥੇ ਹੀ ਗਿੰਨੀਜ਼ ਵਰਲਡ ਰਿਕਾਰਡ ਚ ਦੋ ਵੱਖ ਵੱਖ ਰਿਕਾਰਡ ਦਰਜ ਕਰਵਾ ਚੁਕਾ ਹੈ ਅਤੇ ਪਹਿਲਾ ਇਕ ਵੱਖ ਤਰ੍ਹਾਂ ਦੇ ਪੁਸ਼-ਅੱਪ ਲਗਾ Egypt ਦੇ ਇਕ ਨੌਜਵਾਨ ਦਾ ਰਿਕਾਰਡ ਤੋੜ ਆਪਣਾ ਨਾਂ ਗੁਨੀਜ਼ ਵਰਲਡ ਰਿਕਾਰਡ ਚ ਦਰਜ਼ ਕਰਵਾਇਆ ਸੀ ਅਤੇ ਹੁਣ ਉਸ ਤੋਂ ਬਾਅਦ 10 ਕਿੱਲੋ ਤੋਂ ਉਪਰ ਭਾਰ ਨਾਲ ਉਸ ਨੇ ਇਕ ਮਿੰਟ ਚ 86 ਪੁਸ਼-ਅੱਪ ਲਗਾ 83 ਪੁਸ਼ਅਪ ਦਾ ਬਰੂਸ -ਲੀ ਦਾ ਰਿਕਾਰਡ ਤੋੜਿਆ ਹੈ ਅਤੇ ਅਗੇ ਵੀ ਉਸ ਦਾ ਟੀਚਾ ਹੈ ਕਿ ਫਿਟਨੈਸ ਚ ਹੀ ਦੇਸ਼ ਅਤੇ ਵਿਦੇਸ਼ਾ ਚ ਆਪਣਾ ਇਕ ਵੱਖ ਮੁਕਾਮ ਹਾਸਿਲ ਕਰਨਾ ਅਤੇ ਅੰਮ੍ਰਿਤਬੀਰ ਸਿੰਘ ਦਾ ਕਹਿਣਾ ਹੈਕਿ ਜਲਦ ਉਹ ਇਕ ਫਿਲਮ ਚ ਐਕਸ਼ਨ ਹੀਰੋ ਵਜੋਂ ਵੀ ਆ ਰਿਹਾ ਹੈ ਜੋ ਜਲਦ ਆਉਣ ਵਾਲੀ ਹੈ ਉਥੇ ਹੀ ਉਹ ਇਸ ਉਡੀਕ ਚ ਵੀ ਹੈ ਕਿ ਸੂਬਾ ਸਰਕਾਰ ਜਾ ਸਥਾਨਿਕ ਪ੍ਰਸ਼ਾਸ਼ਨ ਉਸਦੀ ਇਸ ਉਪਲਬਧੀ ਲਈ ਉਸ ਦਾ ਮਨੋਬਲ ਹੋਰ ਵਧਾਵੇ

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *