ਨੇਪਾਲ ਏਅਰਪੋਰਟ ‘ਤੇ ਲੈਂਡਿੰਗ ਦੌਰਾਨ ਜਹਾਜ਼ ਨੇ ਪੰਛੀ ਨੂੰ ਟੱਕਰ ਮਾਰੀ, ਸਵਾਰ ਸਾਰੇ ਸੁਰੱਖਿਅਤ

ਨੇਪਾਲ ਏਅਰਪੋਰਟ ‘ਤੇ ਲੈਂਡਿੰਗ ਦੌਰਾਨ ਜਹਾਜ਼ ਨੇ ਪੰਛੀ ਨੂੰ ਟੱਕਰ ਮਾਰੀ, ਸਵਾਰ ਸਾਰੇ ਸੁਰੱਖਿਅਤ

ਅਧਿਕਾਰੀ ਦਾ ਕਹਿਣਾ ਹੈ ਕਿ ਘਟਨਾ ਵਿੱਚ ਜਹਾਜ਼ ਦੇ ਪ੍ਰੋਪੈਲਰ ਬਲੇਡ ਨੂੰ ਥੋੜ੍ਹਾ ਨੁਕਸਾਨ ਹੋਇਆ ਹੈ।

ਸ਼ਨੀਵਾਰ ਨੂੰ ਕਾਠਮੰਡੂ ਤੋਂ ਲਗਭਗ 200 ਕਿਲੋਮੀਟਰ ਪੱਛਮ ਵਿਚ ਪੋਖਰਾ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਉਤਰਦੇ ਸਮੇਂ ਇਕ ਨਿੱਜੀ ਨੇਪਾਲੀ ਏਅਰਲਾਈਨ ਦਾ ਜਹਾਜ਼ ਇਕ ਪੰਛੀ ਨਾਲ ਟਕਰਾ ਗਿਆ।

ਹਾਲਾਂਕਿ ਹਵਾਈ ਅੱਡੇ ਦੇ ਸੂਤਰਾਂ ਮੁਤਾਬਕ ਸਾਰੇ ਯਾਤਰੀ ਅਤੇ ਚਾਲਕ ਦਲ ਦੇ ਮੈਂਬਰ ਸੁਰੱਖਿਅਤ ਹਨ।

ਇਸ਼ਤਿਹਾਰ

ਏਅਰਪੋਰਟ ਅਥਾਰਟੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਬੁੱਢਾ ਏਅਰਲਾਈਨਜ਼ ਦੀ ਉਡਾਣ 9N AOC ਕਾਠਮੰਡੂ ਤੋਂ ਪੋਖਰਾ ਜਾ ਰਹੀ ਸੀ, ਜਿਸ ਨੂੰ ਦੁਪਹਿਰ 3.45 ਵਜੇ ਲੈਂਡਿੰਗ ਦੌਰਾਨ ਪੰਛੀ ਨੇ ਟੱਕਰ ਮਾਰ ਦਿੱਤੀ।

ਘਟਨਾ ਤੋਂ ਬਾਅਦ ਤਕਨੀਕੀ ਟੀਮ ਨੇ ਜਹਾਜ਼ ਦੀ ਸੁਰੱਖਿਆ ਜਾਂਚ ਕੀਤੀ। ਅਧਿਕਾਰੀ ਨੇ ਦੱਸਿਆ ਕਿ ਘਟਨਾ ‘ਚ ਇਸ ਦਾ ਪ੍ਰੋਪੈਲਰ ਬਲੇਡ ਥੋੜ੍ਹਾ ਨੁਕਸਾਨਿਆ ਗਿਆ ਹੈ।

ਇਸ਼ਤਿਹਾਰ

Leave a Reply

Your email address will not be published. Required fields are marked *