ਬਰਨਾਲਾ ‘ਚ ਵੱਡਾ ਐਨਕਾਊਂਟਰ ਹੋਇਆ ਹੈ। ਇਥੇ ਐਨਕਾਊਂਟਰ ਵਿਚ ਗੈਂਗਸਟਰ ਕਾਲਾ ਧਨੌਲਾ ਮਾਰਿਆ ਗਿਆ।
ਇਹ ਐਨਕਾਊਂਟਰ AGTF ਵੱਲੋਂ ਕੀਤਾ ਗਿਆ ਹੈ। AGTF ਨੇ ਗੁਰਮੀਤ ਸਿੰਘ ਮਾਨ ਉਰਫ਼ ਕਾਲਾ ਧਨੌਲਾ ਦਾ ਐਨਕਾਊਂਟਰ ਕੀਤਾ ਹੈ। ਕਾਲਾ ਧਨੌਲਾ ਇੱਕ ਹਿਸਟਰੀ ਸ਼ੀਟਰ ਸੀ। ਕਾਲਾ ਧਨੌਲਾ A ਕੈਟਾਗਰੀ ਦਾ ਗੈਂਗਸਟਰ ਸੀ । ਇਸ ਗੈਂਗਸਟਰ ‘ਤੇ 60 ਤੋਂ ਵੱਧ ਮਾਮਲੇ ਦਰਜ ਸਨ।
AGTF ਦੀ ਟੀਮ ਨੂੰ ਗੁਪਤ ਸੂਚਨਾ ਮਿਲੀ ਸੀ ਕਿ A ਕੈਟਾਗਿਰੀ ਦਾ ਮੋਸਟ ਵਾਂਟੇਡ ਗੈਂਗਸਟਰ ਕਾਲਾ ਧਨੌਲਾ ਇਸ ਇਲਾਕੇ ਦੇ ਵਿੱਚ ਹੈ ਅਤੇ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੀ ਫਿਰਾਕ ਵਿਚ ਹੈ। ਇਸ ’ਤੇ ਐਂਟੀ ਗੈਂਗਸਟਰ ਟਾਸਕ ਫੋਰਸ ਦੀ ਟੀਮ ਨੇ ਜਾਲ ਵਿਛਾ ਕੇ ਗੈਂਗਸਟਰ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਗੈਂਗਸਟਰ ਨੇ ਪੁਲਿਸ ’ਤੇ ਗੋਲੀ ਚਲਾ ਦਿੱਤੀ ਅਤੇ ਪੁਲਿਸ ਨਾਲ ਮੁਕਾਬਲੇ ਦੌਰਾਨ ਗੈਂਗਸਟਰ ਕਾਲਾ ਧਨੌਲਾ ਮਾਰਿਆ ਗਿਆ ਹੈ। ਗੈਂਗਸਟਰ ਕਾਲਾ ਧਨੌਲਾ ਹਿਸਟਰੀ ਸ਼ੀਟਰ ਸੀ, ਜਿਸ ’ਤੇ 60 ਤੋਂ ਵੱਧ ਵੱਖ-ਵੱਖ ਅਪਰਾਧਕ ਮਾਮਲੇ ਦਰਜ ਸਨ। ਕਾਲਾ ਧਨੌਲਾ ਪਿਛਲੇ ਲੰਬੇ ਸਮੇਂ ਤੋਂ ਪੁਲਿਸ ਲਈ ਸਰਦਰਦੀ ਬਣਿਆ ਹੋਇਆ ਸੀ। ਪਿਛਲੇ ਦਿਨੀਂ ਗੈਂਗਸਟਰ ਧਨੌਲਾ ਨੇ ਕਾਂਗਰਸੀ ਆਗੂ ’ਤੇ ਵੀ ਹਮਲਾ ਕੀਤਾ ਸੀ।
Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.
