ਸੋਮਵਾਰ ਦੀ ਦੇਰ ਸ਼ਾਮ ਮੋਗਾ ਦੇ ਪਿੰਡ ਡਾਲਾ ਵਿਖੇ ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਅਤੇ ਅਜੀਤਵਾਲ ਬਲਾਕ ਦੇ ਪ੍ਰਧਾਨ ਨੰਬਰਦਾਰ ਬਲਜਿੰਦਰ ਸਿੰਘ ਬੱਲੀ ਡਾਲਾ ਦੀ ਅਣਪਛਾਤਿਆਂ ਵੱਲੋਂ ਗੋਲੀਆਂ ਮਾਰ ਕਿ ਕਤਲ ਕਰ ਦਿੱਤਾ ਗਿਆ ਹੈ।
ਕੁਝ ਅਣਪਛਾਤੇ ਵਿਆਕਤੀ ਮੋਟਰਸਾਇਕਲ ਤੇ ਸਵਾਰ ਹੋ ਕਿ ਬਲਜਿੰਦਰ ਸਿੰਘ ਬੱਲੀ ਨੰਬਰਦਾਰ ਦੇ ਘਰ ਕਿਸੇ ਫਾਰਮ ਤੇ ਮੋਹਰ ਲਗਾਉਣ ਦੇ ਬਹਾਨੇ ਆਏ ਤੇ ਉਨ੍ਹਾਂ ਵੱਲੋਂ ਨੰਬਰਦਾਰ ਨੂੰ ਗੋਲੀਆਂ ਮਾਰ ਦਿੱਤੀਆਂ ਗਈਆਂ। ਜ਼ਖ਼ਮੀ ਹਾਲਤ ਵਿਚ ਬਲਜਿੰਦਰ ਸਿੰਘ ਬੱਲੀ ਨੂੰ ਮੋਗਾ ਦੇ ਇਕ ਨਿੱਜ਼ੀ ਹਸਪਤਾਲ ਸਿੰਘ ਲੈ ਜਾਇਆ ਗਿਆ ਜਿੱਥੇ ਉਨ੍ਹਾਂ ਦੀ ਇਲਾਜ਼ ਮੌਤ ਹੋ ਗਈ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਲਈ ਸੀਸੀਟੀ ਕੈਮਰਿਆਂ ਦੀ ਫੁਟੇਜ ਨੁੰ ਖੰਗਾਲਿਆਂ ਜਾ ਰਿਹਾ ਹੈ।