ਮੰਤਰੀ ਹਰਭਜਨ ਸਿੰਘ ਈਟੀਓ ਨੇ ਐਸ.ਏ.ਐਸ.ਨਗਰ ਦੇ ਬਿਲਡਰਾਂ ਨਾਲ ਕੀਤੀ ਮੁਲਾਕਾਤ –

ਮੰਤਰੀ ਹਰਭਜਨ ਸਿੰਘ ਈਟੀਓ ਨੇ ਐਸ.ਏ.ਐਸ.ਨਗਰ ਦੇ ਬਿਲਡਰਾਂ ਨਾਲ ਕੀਤੀ ਮੁਲਾਕਾਤ –


•*ਅਣਅਧਿਕਾਰਤ ਕਲੋਨੀ ਵਿੱਚ ਬਿਜਲੀ ਕੁਨੈਕਸ਼ਨ ਦੀ ਇਜਾਜ਼ਤ ਦੇਣ ਦੇ ਛੇਤੀ ਫੈਸਲੇ ਦਾ ਭਰੋਸਾ

ਚੰਡੀਗੜ੍ਹ, ਫਰਵਰੀ

ਪੰਜਾਬ ਦੀਆਂ ਅਣ-ਅਧਿਕਾਰਤ ਕਲੋਨੀਆਂ ਵਿੱਚ ਬਿਜਲੀ ਕੁਨੈਕਸ਼ਨਾਂ ਦੀ ਮਨਜ਼ੂਰੀ ਸਬੰਧੀ ਫੈਸਲਾ ਜਲਦ ਲਿਆ ਜਾਵੇਗਾ।

ਇਹ ਭਰੋਸਾ ਦਿੰਦਿਆਂ ਪੰਜਾਬ ਦੇ ਬਿਜਲੀ ਤੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਵੀਰਵਾਰ ਨੂੰ ਐਸ.ਏ.ਐਸ.ਨਗਰ ਦੇ ਬਿਲਡਰਾਂ ਨਾਲ ਮੁਲਾਕਾਤ ਕੀਤੀ, ਜਿਸ ਵਿੱਚ ਉਨ੍ਹਾਂ ਅਣਅਧਿਕਾਰਤ ਕਲੋਨੀ ਵਿੱਚ ਬਿਜਲੀ ਕੁਨੈਕਸ਼ਨ ਦੇਣ ਦੀ ਮੰਗ ਕੀਤੀ।

ਉਨ੍ਹਾਂ ਕਿਹਾ ਕਿ ਪੀਐਸਪੀਸੀਐਲ ਦੀ ਅਜੇ ਤੱਕ ਅਣਅਧਿਕਾਰਤ ਕਲੋਨੀਆਂ ਵਿੱਚ ਬਿਜਲੀ ਕੁਨੈਕਸ਼ਨ ਦੇਣ ਦੀ ਕੋਈ ਨੀਤੀ ਨਹੀਂ ਹੈ। ਉਨ੍ਹਾਂ ਬ੍ਰਹਮ ਵਰਲਡ ਹੋਮਜ਼ ਵੈਲਫੇਅਰ ਸੋਸਾਇਟੀ ਅਤੇ ਹੋਰ ਬਿਲਡਰਾਂ ਨੂੰ ਇਸ ਮਾਮਲੇ ਦਾ ਜਲਦੀ ਤੋਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ।

ਮੀਟਿੰਗ ਦੌਰਾਨ ਪੀ.ਐਸ.ਪੀ.ਸੀ.ਐਲ ਦੇ ਚੀਫ ਇੰਜੀਨੀਅਰ, ਸੁਪਰਡੈਂਟ ਇੰਜੀਨੀਅਰ ਡਵੀਜ਼ਨ ਮੋਹਾਲੀ, ਖਰੜ, ਜ਼ੀਰਕਪੁਰ ਮੰਡਲ ਦੇ ਸੀਨੀਅਰ ਕਾਰਜਕਾਰੀ ਇੰਜੀਨੀਅਰ ਅਤੇ ਜ਼ੀਰਕਪੁਰ, ਖਰੜ ਅਤੇ ਬਨੂੜ ਦੇ ਵੱਖ-ਵੱਖ ਬਿਲਡਰ ਹਾਜ਼ਰ ਸਨ।

———–gns.”2:s*r*.

———–

Leave a Reply

Your email address will not be published. Required fields are marked *