ਕੋਲਕਾਤਾ ਦੇ ਅਸਮਾਨ ‘ਚ ਦਿਖਾਈ ਦਿੱਤੀ ਰਹੱਸਮਈ ਰੌਸ਼ਨੀ ਵੀਰਵਾਰ ਸ਼ਾਮ ਨੂੰ ਕੋਲਕਾਤਾ ਦੇ ਅਸਮਾਨ ‘ਚ ਕਰੀਬ ਪੰਜ ਮਿੰਟ ਤੱਕ ਰਹੱਸਮਈ ਰੌਸ਼ਨੀ ਦਿਖਾਈ ਦਿੱਤੀ। ਸੋਸ਼ਲ ਮੀਡੀਆ ‘ਤੇ ਰੌਸ਼ਨੀ ਨੂੰ ਲੈ ਕੇ ਅਟਕਲਾਂ ਚੱਲ ਰਹੀਆਂ ਹਨ ਕਿਉਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਰੌਸ਼ਨੀ ਕਿੱਥੋਂ ਆਈ ਹੈ। ਇਹ ਰੋਸ਼ਨੀ ਵੀਰਵਾਰ ਨੂੰ ਕਰੀਬ 5.47 ‘ਤੇ ਬਿਸ਼ਨੂਪੁਰ, ਕਿਰਨਹਾਰ, ਘਾਟਲ ਅਤੇ ਮੁਰਸ਼ਿਦਾਬਾਦ ‘ਚ ਦਿਖਾਈ ਦਿੱਤੀ।