ਐਸ.ਐਸ.ਪੀ ਪਟਿਆਲਾ ਵਰੁਣ ਸ਼ਰਮਾ ਵੱਲੋਂ ਸਮੂਹ ਔਰਤਾਂ ਨੂੰ ਅਪੀਲ ਪੰਜਾਬ ਸਰਕਾਰ ਵੱਲੋਂ ਔਰਤਾਂ ਦੀ ਸੁਰੱਖਿਆ ਅਤੇ ਅਧਿਕਾਰਾਂ ਲਈ ‘ਇਲੀਮੀਨੇਸ਼ਨ ਆਫ਼ ਵਾਇਲੈਂਸ ਅਗੇਂਸਟ’ ਮੁਹਿੰਮ ਚਲਾਈ ਜਾ ਰਹੀ ਹੈ, ਜਿਸ ਦੇ ਮੱਦੇਨਜ਼ਰ ਐਸਐਸਪੀ ਪਟਿਆਲਾ ਨੇ ਸਮੂਹ ਔਰਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੀ ਸੁਰੱਖਿਆ ਅਤੇ ਅਧਿਕਾਰਾਂ ਲਈ ਅੱਗੇ ਆਉਣ। ਘਰੇਲੂ ਹਿੰਸਾ, ਜਿਨਸੀ ਉਤਪੀੜਨ, ਜਾਂ ਕੰਮ ਵਾਲੀ ਥਾਂ ‘ਤੇ ਪਰੇਸ਼ਾਨੀ ਵਰਗੇ ਅਪਰਾਧਾਂ ਬਾਰੇ ਤੁਹਾਡੀ ਆਵਾਜ਼, ਇਹਨਾਂ ਅਪਰਾਧਾਂ ਦੇ ਵਿਰੁੱਧ ਵੱਖ-ਵੱਖ ਐਕਟ ਅਤੇ ਵਿਵਸਥਾਵਾਂ ਹਨ, ਤੁਹਾਡੀ ਸੁਰੱਖਿਆ ਲਈ, ਪੁਲਿਸ ਨੇ ਵੱਖ-ਵੱਖ ਹੈਲਪਲਾਈਨ ਨੰਬਰ ਵੀ ਚਲਾਏ ਹਨ, ਜਿਨ੍ਹਾਂ ‘ਤੇ ਤੁਹਾਡੀ ਤੁਰੰਤ ਮਦਦ ਕੀਤੀ ਜਾਵੇਗੀ, 112 ਜਾਂ 181 ‘ਤੇ ਡਾਇਲ ਕਰੋ। ਕਿਸੇ ਵੀ ਕਿਸਮ ਦੀ ਮੁਸੀਬਤ ਦੀ ਸਥਿਤੀ ਵਿੱਚ ਮਦਦ ਤੁਹਾਡੇ ਤੋਂ ਸਿਰਫ਼ ਇੱਕ ਕਾਲ ਦੂਰ ਹੈ।