ਜੀਐਸਟੀ ‘ਚ 17.39 ਫੀਸਦੀ ਦਾ ਵਾਧਾ, ਦੇਸ਼ ‘ਚ ਸਭ ਤੋਂ ਵੱਧ : ਹਰਪਾਲ ਸਿੰਘ ਚੀਮਾ
ਸਤੰਬਰ 2026 ਦੌਰਾਨ ਵੈਟ ਅਤੇ ਸੀਐੱਸਟੀ ਕਲੈਕਸ਼ਨ ਵਿੱਚ 28.70٪ ਦਾ ਵਾਧਾ ਦਰਜ ਕੀਤਾ ਗਿਆ: ਹਰਪਾਲ ਸਿੰਘ ਚੀਮਾ *
ਚੰਡੀਗੜ੍ਹ, 1 ਅਕਤੂਬਰ, 2026
ਪੰਜਾਬ ਦੇ ਵਿੱਤ, ਯੋਜਨਾਬੰਦੀ, ਆਬਕਾਰੀ ਅਤੇ ਟੈਕਸ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇੱਥੇ ਐਲਾਨ ਕੀਤਾ ਕਿ ਰਾਜ ਨੇ ਸਤੰਬਰ 2026 ਦੌਰਾਨ ਸ਼ੁੱਧ ਜੀਐੱਸਟੀ ਕਲੈਕਸ਼ਨ ਵਿੱਚ 22.11٪ ਦਾ ਮਜ਼ਬੂਤ ਸਾਲ-ਦਰ-ਸਾਲ ਵਾਧਾ ਦਰਜ ਕੀਤਾ ਹੈ। ਰਾਜ ਦਾ ਸ਼ੁੱਧ ਜੀਐੱਸਟੀ ਕਲੈਕਸ਼ਨ ਸਤੰਬਰ 2025 ਵਿੱਚ 1,973.12 ਕਰੋੜ ਰੁਪਏ ਤੋਂ ਵਧ ਕੇ ਸਤੰਬਰ 2026 ਵਿੱਚ 2,409.47 ਕਰੋੜ ਰੁਪਏ ਹੋ ਗਿਆ ਹੈ, ਜਿਸ ਵਿੱਚ 436.35 ਕਰੋੜ ਰੁਪਏ ਦਾ ਵਾਧਾ ਦਰਜ ਕੀਤਾ ਗਿਆ ਹੈ।
ਇੱਥੇ ਜਾਰੀ ਇੱਕ ਪ੍ਰੈਸ ਬਿਆਨ ਵਿੱਚ ਮਾਲੀਆ ਕਾਰਗੁਜ਼ਾਰੀ ਦਾ ਵੇਰਵਾ ਦਿੰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ, “ਐੱਸਜੀਐੱਸਟੀ ਨਕਦ ਸੰਗ੍ਰਹਿ 738.05 ਕਰੋੜ ਰੁਪਏ ਤੋਂ ਵਧ ਕੇ 877.82 ਕਰੋੜ ਰੁਪਏ ਹੋ ਗਿਆ ਹੈ, ਜੋ ਕਿ 19٪ ਦਾ ਸਭ ਤੋਂ ਵੱਧ ਵਾਧਾ ਦਰਜ ਕਰਦਾ ਹੈ। ਸਤੰਬਰ 2026 ਤੱਕ ਕੁੱਲ ਜੀਐੱਸਟੀ ਕਲੈਕਸ਼ਨ 15,405.12 ਕਰੋੜ ਰੁਪਏ ਹੈ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 13,112.27 ਕਰੋੜ ਰੁਪਏ ਸੀ, ਜੋ ਕਿ 17.39٪ ਦਾ ਵਾਧਾ ਦਰਸਾਉਂਦੀ ਹੈ। ”
ਹੋਰ ਪ੍ਰਮੁੱਖ ਟੈਕਸਾਂ ਦੀ ਕਾਰਗੁਜ਼ਾਰੀ ‘ਤੇ ਚਾਨਣਾ ਪਾਉਂਦੇ ਹੋਏ, ਵਿੱਤ ਮੰਤਰੀ ਚੀਮਾ ਨੇ ਕਿਹਾ, “ਵੈਟ ਅਤੇ ਸੀਐੱਸਐੱਸਟੀ ਕਲੈਕਸ਼ਨ ਸਤੰਬਰ 2025 ਵਿੱਚ 577.11 ਕਰੋੜ ਰੁਪਏ ਤੋਂ ਸਤੰਬਰ 2026 ਵਿੱਚ 742.75 ਕਰੋੜ ਰੁਪਏ ਹੋ ਗਈ। ਕੁੱਲ ਮਿਲਾ ਕੇ, ਵੈਟ ਅਤੇ ਸੀਐੱਸਐੱਸਟੀ ਕਲਕੈਕਸ਼ਨ 4,558.48 ਕਰੋੜ ਰੁਪਏ ਰਿਹਾ ਜੋ ਪਿਛਲੇ ਸਾਲ ਦੀ ਇਸੇ ਮਿਆਦ ਦੌਰਾਨ 3,982.43 ਕਰੋੜ ਰੁਪਏ ਸੀ, ਜੋ ਪਿਛਲੇ ਸਾਲ ਦੇ 576.05 ਕਰੋੜ ਰੁਪਏ ਦੇ ਵਾਧੇ ਦੀ ਤੁਲਨਾ ਵਿੱਚ 14.46 ਪ੍ਰਤੀਸ਼ਤ ਦਾ ਵਾਧਾ ਦਰਜ ਕਰਦਾ ਹੈ। ”
ਸਤੰਬਰ 2026 ਲਈ ਜਾਰੀ ਤੁਲਨਾਤਮਕ ਜੀਐੱਸਟੀ ਅੰਕੜਿਆਂ ਦਾ ਹਵਾਲਾ ਦਿੰਦੇ ਹੋਏ, ਵਿੱਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਜੀਐੱਸਟੀ ਮਾਲੀਏ ਵਿੱਚ ਮਹੀਨੇ ਦੌਰਾਨ 16 ਪ੍ਰਤੀਸ਼ਤ ਦਾ ਵਾਧਾ ਹੋਇਆ ਹੈ, ਜਦੋਂ ਕਿ ਅਖਿਲ ਭਾਰਤੀ ਪੱਧਰ ‘ਤੇ ਇਹ 14 ਪ੍ਰਤੀਸ਼ਤ ਸੀ। ਉਨ੍ਹਾਂ ਅੱਗੇ ਕਿਹਾ ਕਿ ਰਾਸ਼ਟਰੀ ਪੱਧਰ ‘ਤੇ 8 ਪ੍ਰਤੀਸ਼ਤ ਦੇ ਮੁਕਾਬਲੇ ਐੱਸਜੀਐੱਸਟੀ ਨਕਦ ਵਿੱਚ ਵਾਧਾ 19 ਪ੍ਰਤੀਸ਼ਤ ਹੈ।
ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਮਾਲੀਆ ਇਕੱਠਾ ਕਰਨ ਦੇ ਨਾਲ-ਨਾਲ ਆਬਕਾਰੀ ਅਤੇ ਟੈਕਸ ਵਿਭਾਗ ਨੇ ਸਤੰਬਰ ਦੌਰਾਨ ਖੁਫੀਆ ਜਾਣਕਾਰੀ ਅਧਾਰਤ ਲਾਗੂ ਕਰਨ ਅਤੇ ਚੋਰੀ ਵਿਰੋਧੀ ਕਾਰਵਾਈਆਂ ਤੇਜ਼ ਕੀਤੀਆਂ, ਜਿਸ ਵਿੱਚ ਮਹੀਨੇ ਦੌਰਾਨ ਲਗਭਗ 142 ਕਰੋੜ ਰੁਪਏ ਦਾ ਜੁਰਮਾਨਾ ਕੀਤਾ ਗਿਆ। ਉਨ੍ਹਾਂ ਕਿਹਾ, “ਲਾਗੂ ਕਰਨ ਦੀਆਂ ਕਾਰਵਾਈਆਂ ਧੋਖਾਧੜੀ ਵਾਲੇ ਇਨਪੁਟ ਟੈਕਸ ਕ੍ਰੈਡਿਟ, ਜਾਅਲੀ ਬਿਲਿੰਗ, ਮਾਲ ਦੀ ਗੈਰ-ਦਸਤਾਵੇਜ਼ੀ ਆਵਾਜਾਈ ਅਤੇ ਉੱਚ ਜੋਖਮ ਵਾਲੇ ਉਦਯੋਗਿਕ ਅਤੇ ਵਪਾਰਕ ਗਲਿਆਰਿਆਂ ‘ਤੇ ਕੇਂਦਰਿਤ ਹਨ। ”
ਇਸ ਮਹੀਨੇ ਦੌਰਾਨ ਕੁਝ ਵੱਡੀਆਂ ਕਾਰਵਾਈਆਂ ‘ਤੇ ਚਾਨਣਾ ਪਾਉਂਦੇ ਹੋਏ, ਵਿੱਤ ਮੰਤਰੀ ਨੇ ਕਿਹਾ ਕਿ ਮੈਸਰਜ਼ ਜਗਤ ਮੈਟਲਸ ਪ੍ਰਾਈਵੇਟ ਲਿਮਿਟਿਡ, ਮੰਡੀ ਗੋਬਿੰਦਗੜ੍ਹ ਦੇ ਖਿਲਾਫ ਕਾਰਵਾਈ ਵਿੱਚ ਲਗਭਗ 22.53 ਕਰੋੜ ਰੁਪਏ ਦੇ ਆਈਟੀਸੀ ਦੀ ਦੁਰਵਰਤੋਂ ਦਾ ਪਤਾ ਲੱਗਿਆ, ਜਿਸ ਤੋਂ ਬਾਅਦ ਟੈਕਸਦਾਤਾ ਨੇ ਕਾਰਵਾਈ ਦੌਰਾਨ ਐੱਸਜੀਐੱਸਟੀ ਵਜੋਂ 9.50 ਕਰੋੜ ਰੁਪਏ ਨਕਦ ਜਮ੍ਹਾ ਕਰਵਾਏ। “ਇੱਕ ਹੋਰ ਵੱਡੇ ਰਾਜ ਵਿਆਪੀ ਸੜਕ ਚੈੱਕ ਅਭਿਆਨ ਵਿੱਚ, 10 ਕਰੋੜ ਰੁਪਏ ਤੋਂ ਵੱਧ ਦੇ ਲੋਹੇ ਦੇ ਸਕ੍ਰੈਪ ਅਤੇ ਲੋਹੇ ਅਤੇ ਸਟੀਲ ਦੇ ਸਮਾਨ ਨੂੰ ਲਿਜਾਣ ਵਾਲੇ 332 ਵਾਹਨਾਂ ਨੂੰ ਰੋਕਿਆ ਗਿਆ। ਉਪਰੋਕਤ ਵਾਹਨਾਂ ਦੇ ਸਬੰਧ ਵਿੱਚ ਕੀਤੀਆਂ ਗਈਆਂ ਕਾਰਵਾਈਆਂ ਦੇ ਨਤੀਜੇ ਵਜੋਂ ਹੁਣ ਤੱਕ ਜੁਰਮਾਨੇ ਵਜੋਂ 5.07 ਕਰੋੜ ਰੁਪਏ ਦੀ ਵਸੂਲੀ ਕੀਤੀ ਗਈ ਹੈ। ਕਿਉਂਕਿ ਲਗਭਗ ਅੱਧੇ ਵਾਹਨਾਂ ਦੇ ਸਬੰਧ ਵਿੱਚ ਕਾਰਵਾਈ ਅਜੇ ਵੀ ਲੰਬਿਤ ਹੈ, ਇਸ ਲਈ ਜੁਰਮਾਨੇ ਦੀ ਰਕਮ ਵਿੱਚ ਕਾਫ਼ੀ ਵਾਧਾ ਹੋਣ ਦੀ ਉਮੀਦ ਹੈ, ਜੋ ਹੁਣ ਤੱਕ ਇਕੱਠੀ ਕੀਤੀ ਗਈ ਰਕਮ ਤੋਂ ਦੁੱਗਣੀ ਹੋ ਸਕਦੀ ਹੈ। ”
ਸੂਬਾ ਸਰਕਾਰ ਦੇ ਲਾਗੂ ਕਰਨ ਦੀਆਂ ਗਤੀਵਿਧੀਆਂ ਦੇ ਇਰਾਦੇ ਨੂੰ ਦੁਹਰਾਉਂਦਿਆਂ ਵਿੱਤ ਮੰਤਰੀ ਚੀਮਾ ਨੇ ਕਿਹਾ ਕਿ ਟੈਕਨਾਲੋਜੀ ਅਧਾਰਤ ਵਿਸ਼ਲੇਸ਼ਣ, ਖੁਫੀਆ ਜਾਣਕਾਰੀ ਅਤੇ ਤਾਲਮੇਲ ਵਾਲੇ ਖੇਤਰੀ ਲਾਗੂ ਕਰਨ ਦੀ ਵਰਤੋਂ ਟੈਕਸ ਚੋਰੀ ਦਾ ਪਤਾ ਲਗਾਉਣ ਲਈ ਜਾਰੀ ਰਹੇਗੀ। ਉਨ੍ਹਾਂ ਕਿਹਾ ਕਿ ਵਿਭਾਗ ਧੋਖਾਧੜੀ ਵਾਲੀਆਂ ਆਈ.ਟੀ.ਸੀ. ਚੇਨਾਂ, ਜਾਅਲੀ ਬਿਲਿੰਗ ਨੈਟਵਰਕ ਅਤੇ ਨਿਰਧਾਰਤ ਦਸਤਾਵੇਜ਼ਾਂ ਤੋਂ ਬਿਨਾਂ ਮਾਲ ਦੀ ਆਵਾਜਾਈ ‘ਤੇ ਸਖ਼ਤ ਨਜ਼ਰ ਰੱਖੇਗਾ ਅਤੇ ਕਾਨੂੰਨ ਦੀਆਂ ਧਾਰਾਵਾਂ ਅਨੁਸਾਰ ਸਖ਼ਤ ਕਾਰਵਾਈ ਕੀਤੀ ਜਾਵੇਗੀ।
——–
