ਖੇਡ ਵਿਭਾਗ ਪਟਿਆਲਾ ਵਲੋਂ ਚੌਥੇ ਦਿਨ 30-9-26 ਨੂੰ ‘ਹੋਮਲੈਂਡ ਪੰਜਾਬ 2026’ ਵਿਸ਼ੇ ‘ਤੇ ਜ਼ਿਲ੍ਹਾ ਪੱਧਰੀ ਖੇਡਾਂ ਕਰਵਾਈਆਂ ਗਈਆਂ।
ਜ਼ਿਲ੍ਹਾ ਪੱਧਰੀ ਖੇਡਾਂ ਦੇ ਚੌਥੇ ਦਿਨ ਐਥਲੈਟਿਕਸ, ਕਬੱਡੀ ਸਰਕਲ ਸਟਾਈਲ, ਵਾਲੀਬਾਲ ਸ਼ੂਟਿੰਗ, ਹੈਂਡਬਾਲ, ਗੱਤਕਾ, ਬੈਡਮਿੰਟਨ, ਲਾਅਨ ਟੈਨਿਸ, ਟੇਬਲ ਟੈਨਿਸ, ਤੈਰਾਕੀ, ਰੋਲਰ ਸਕੇਟਿੰਗ, ਵੇਟਲਿਫਟਿੰਗ, ਤੀਰਅੰਦਾਜ਼ੀ, ਕਿੱਕ ਬਾਕਸਿੰਗ ਅਤੇ ਟੈਨਿਸ ਬਾਲ ਕ੍ਰਿਕੇਟ ਖੇਡਾਂ ਵੱਖ-ਵੱਖ ਉਮਰ ਸਮੂਹਾਂ ਅਤੇ ਵੱਖ-ਵੱਖ ਥਾਵਾਂ ‘ਤੇ ਕਰਵਾਈਆਂ ਗਈਆਂ।
ਇਨ੍ਹਾਂ ਖੇਡਾਂ ਬਾਰੇ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਖੇਡ ਅਫ਼ਸਰ ਨਵਜੋਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਨ੍ਹਾਂ ਖੇਡਾਂ ਵਿੱਚ ਲਾਅਨ ਟੈਨਿਸ ਉਮਰ ਸਮੂਹ ਅੰਡਰ-14 ਲੜਕੀਆਂ ਵਿੱਚ ਹਰਮਨਪ੍ਰੀਤ ਕੌਰ ਨੇ ਅਰਵਾ ਹਸਨ, ਵਾਨੀ ਨੇ ਮੋਹਿਲਕਾ ਨੂੰ, ਅਵਨੀਤ ਨੇ ਇਸ਼ਾਨੀ ਗਰਗ ਨੂੰ, ਸਿਫਾਤ ਨੇ ਜੈਨਸੀ ਨੂੰ ਹਰਾਇਆ ਅਤੇ ਗੁੰਤਾਜ ਨੇ ਅਵਨੂਰ ਕੌਰ ਨੂੰ ਹਰਾਇਆ। ਅੰਡਰ-17 ਲੜਕਿਆਂ ਵਿੱਚ ਅਕਸ਼ਵੀਰ ਨੇ ਯਸ਼ਰਾਜ, ਅਮਾਨਇੰਦਰ ਨੇ ਤੇਗਬੀਰ ਨੂੰ ਅਤੇ ਹਰਜਸ ਨੇ ਪ੍ਰਭਜੋਤ ਨੂੰ ਹਰਾਇਆ। ਟੇਬਲ ਟੈਨਿਸ ਅੰਡਰ-21 ਲੜਕਿਆਂ ਵਿੱਚ ਹਰਸ਼ਿਤ ਨੇ ਪਹਿਲਾ, ਪਰਬੀਰ ਨੇ ਦੂਜਾ, ਚਿਰਾਗ ਅਤੇ ਪ੍ਰਭਜੀ ਨੇ ਤੀਜਾ ਸਥਾਨ ਜਿੱਤਿਆ।
ਹੈਂਡਬਾਲ ਉਮਰ ਸਮੂਹ ਅੰਡਰ-14 ਲੜਕਿਆਂ ਵਿੱਚ, ਭੁਨਰਹੇਰੀ ਟੀਮ ਨੇ ਸਨੌਰ ਨੂੰ 18-12 ਦੇ ਫਰਕ ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਅੰਡਰ-17 ਲੜਕਿਆਂ ਵਿੱਚ ਵੀ ਭੁਨਾਰਹੇਰੀ ਟੀਮ ਨੇ ਸਨੌਰ ਦੀ ਟੀਮ ਨੂੰ 17-12 ਨਾਲ ਹਰਾ ਕੇ ਸ਼ਾਨਦਾਰ ਜਿੱਤ ਹਾਸਲ ਕੀਤੀ। ਲੜਕਿਆਂ ਦੇ 21-30 ਉਮਰ ਵਰਗ ਵਿੱਚ ਸਨੌਰ ਦੀ ਟੀਮ ਨੇ ਭੁਨਾਰਹੇਰੀ ਦੀ ਟੀਮ ਨੂੰ 18-15 ਦੇ ਫਰਕ ਨਾਲ ਹਰਾਇਆ ਅਤੇ ਜੇਤੂ ਬਣੀ।
ਐਥਲੈਟਿਕਸ ਗੇਮ ਉਮਰ ਸਮੂਹ 41-50 ਮਹਿਲਾ ਜੈਵਲਿਨ ਥ੍ਰੋਅ ਬਲਜੀਤ ਕੌਰ ਕਾਲੇਕਾ ਨੇ ਪਹਿਲਾ, ਸੰਜੋਲੀ ਨੇ ਦੂਜਾ ਅਤੇ ਇਮਨਦੀਪ ਕੌਰ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਲੰਬੀ ਛਾਲ ਪੁਰਸ਼ ਉਮਰ ਸਮੂਹ 70+ ਵਿੱਚ ਬਾਲ ਸਿੰਘ ਨੇ ਪਹਿਲਾ ਅਤੇ ਮੁਖਤਿਆਰ ਸਿੰਘ ਨੇ ਦੂਜਾ ਸਥਾਨ ਪ੍ਰਾਪਤ ਕੀਤਾ।
