ਸੀਆਈਐਸਐਫ ਦੇ ਜਵਾਨ ਨੇ ਆਪਣੇ ਸਾਥੀਆਂ ‘ਤੇ ਕੀਤੀ ਗੋਲੀ, ਚਾਰ ਦੀ ਮੌਤ


ਜੰਮੂ-ਕਸ਼ਮੀਰ ਦੇ ਕਠੂਆ ‘ਚ ਸੀਆਈਐਸਐਫ ਦੇ ਇਕ ਜਵਾਨ ਨੇ ਆਪਣੇ ਸਾਥੀਆਂ ‘ਤੇ ਗੋਲੀ ਚਲਾ ਦਿੱਤੀ। ਮੰਗਲਵਾਰ ਸ਼ਾਮ 7:30 ਵਜੇ ਵਾਪਰੀ ਇਸ ਘਟਨਾ ‘ਚ ਸੀਆਈਐਸਐਫ ਦੇ ਚਾਰ ਜਵਾਨ ਮਾਰੇ ਗਏ। ਮ੍ਰਿਤਕਾਂ ‘ਚ ਇਕ ਸਹਾਇਕ ਕਮਾਂਡੈਂਟ ਵੀ ਸ਼ਾਮਲ ਹੈ। ਮ੍ਰਿਤਕਾਂ ਦੀ ਪਛਾਣ ਸਹਾਇਕ ਕਮਾਂਡੈਂਟ ਅੰਕਿਤ ਕੁਮਾਰ ਪਾਂਡੇ, ਐਸਆਈ ਲਕਸ਼ਮਣ ਸਿੰਘ, ਕਾਂਸਟੇਬਲ ਰਫੀਕ ਅਹਿਮਦ ਅਤੇ ਕਾਂਸਟੇਬਲ ਸੰਦੀਪ ਕੁਮਾਰ ਵਜੋਂ ਹੋਈ ਹੈ। ਇਨ੍ਹਾਂ ਜਵਾਨਾਂ ਨੂੰ ਹਿਮਾਚਲ ਪ੍ਰਦੇਸ਼ ਸਰਹੱਦ ਨੇੜੇ ਬਸੋਹਲੀ ‘ਚ ਬਿਜਲੀ ਪ੍ਰਾਜੈਕਟ ਦੀ ਸੁਰੱਖਿਆ ਲਈ ਤਾਇਨਾਤ ਕੀਤਾ ਗਿਆ ਸੀ। ਦੋਵਾਂ ਜਵਾਨਾਂ ਵਿਚਾਲੇ ਬਹਿਸ ਹੋ ਗਈ, ਜਿਸ ਦੌਰਾਨ ਇਕ ਨੇ ਗੋਲੀ ਚਲਾ ਦਿੱਤੀ। ਕਠੂਆ ਪੁਲਿਸ ਨੇ ਦੋਸ਼ੀ ਜਵਾਨ ਨੂੰ ਗ੍ਰਿਫਤਾਰ ਕਰ ਲਿਆ ਹੈ। ਸੀਆਈਐਸਐਫ ਦੇ ਸੀਨੀਅਰ ਅਧਿਕਾਰੀ ਵੀ ਮੌਕੇ ‘ਤੇ ਪਹੁੰਚ ਗਏ ਹਨ।

ਇਸ ਲੇਖ ਵਿੱਚ ਰਾਏ / ਤੱਥ ਲੇਖਕ ਦੇ ਆਪਣੇ ਹਨ ਅਤੇ geopunjab.com ਇਸ ਲਈ ਕੋਈ ਜ਼ਿੰਮੇਵਾਰੀ ਜਾਂ ਜ਼ਿੰਮੇਵਾਰੀ ਨਹੀਂ ਲੈਂਦਾ. ਜੇ ਤੁਹਾਨੂੰ ਇਸ ਲੇਖ ਨਾਲ ਸਮੱਸਿਆ ਹੈ ਤਾਂ ਕਿਰਪਾ ਕਰਕੇ ਸਾਡੀ ਟੀਮ ਨਾਲ ਸੰਪਰਕ ਕਰੋ ਪੰਨੇ ਨਾਲ ਸੰਪਰਕ ਕਰੋ.

Leave a Reply

Your email address will not be published. Required fields are marked *