ਬਟਾਲਾ ‘ਚ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਕਰਾਸ ਫਾਇਰਿੰਗ ਹੋ ਰਹੀ ਹੈ


ਬਟਾਲਾ ‘ਚ ਪੰਜਾਬ ਪੁਲਿਸ ਅਤੇ ਗੈਂਗਸਟਰਾਂ ਵਿਚਕਾਰ ਚੱਲ ਰਹੀ ਕਰਾਸ ਫਾਇਰਿੰਗ 3 ਘੰਟੇ ਤੋਂ ਵੱਧ ਚੱਲੀ ਆਪ੍ਰੇਸ਼ਨ ਅਤੇ ਵੱਖ-ਵੱਖ ਕਰਾਸ ਫਾਇਰਿੰਗ ਤੋਂ ਬਾਅਦ ਗੈਂਗਸਟਰ ਬਬਲੂ ਨੂੰ #ਪੰਜਾਬ ਪੁਲਿਸ ਨੇ ਕੋਟਲਾ ਭੋਝਾ ਤੋਂ ਗ੍ਰਿਫਤਾਰ ਕਰ ਲਿਆ ਹੈ। ਗੈਂਗਸਟਰ ਬਬਲੂ ਨੂੰ ਪਨਾਹ ਦੇਣ ਵਾਲੇ ਦੋ ਵਿਅਕਤੀ ਪੁਲਿਸ ਨੇ ਕਾਬੂ ਕੀਤੇ ਹਨ। ਐਸਐਸਪੀ ਬਟਾਲਾ ਨੇ ਦੱਸਿਆ ਕਿ ਗੈਂਗਸਟਰ ਰਣਜੋਧ ਸਿੰਘ ‘ਤੇ #ਬਟਾਲਾ ਵਿਖੇ ਧਾਰਾ 307 ਤਹਿਤ ਦਰਜ ਕੀਤੇ ਗਏ ਅੱਧੀ ਦਰਜਨ ਤੋਂ ਵੱਧ ਕੇਸ ਸ਼ਾਮਲ ਹਨ। ਗੈਂਗਸਟਰ ਕਰਾਸ ਫਾਇਰ ‘ਚ ਜ਼ਖਮੀ ਹੋ ਗਿਆ ਅਤੇ ਉਸ ਕੋਲੋਂ 2 ਹਥਿਆਰ ਬਰਾਮਦ ਹੋਏ। ਐਸਐਸਪੀ ਨੇ ਕਿਹਾ, “ਗੈਂਗਸਟਰਾਂ ਵੱਲੋਂ 30 ਰਾਉਂਡ ਅਤੇ ਪੁਲਿਸ ਵੱਲੋਂ 35 ਰਾਉਂਡ ਫਾਇਰ ਕੀਤੇ ਗਏ”

Leave a Reply

Your email address will not be published. Required fields are marked *