7.6 ਫੁੱਟ ਲੰਬਾ ਜਗਦੀਪ ਸਿੰਘ ਨਸ਼ੇ ਦੀ ਆਦੀ ਪਤਨੀ ਦੀ ਪੂਰਤੀ ਲਈ ਕਰਦਾ ਤਸਕਰੀ ਦਾ ਧੰਦਾ


ਅਮਰੀਕਾ ਦੇ ਗੌਟ ਟੈਲੇਂਟ ‘ਤੇ ਪਹੁੰਚ ਕੇ ਦੁਨੀਆ ਭਰ ‘ਚ ਨਾਮਣਾ ਖੱਟਣ ਵਾਲਾ 7.6 ਫੁੱਟ ਲੰਬਾ ਜਗਦੀਪ ਸਿੰਘ ਹੁਣ ਸਲਾਖਾਂ ਪਿੱਛੇ ਹੈ। ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸ.ਐਸ.ਓ.ਸੀ.) ਦੀ ਹਿਰਾਸਤ ਵਿੱਚ ਰਹਿੰਦੇ ਹੋਏ ਜਗਦੀਪ ਨੇ ਦੱਸਿਆ ਕਿ ਉਸਦੀ ਪਤਨੀ ਨਸ਼ੇ ਦੀ ਆਦੀ ਹੋ ਗਈ ਸੀ। ਉਹ ਆਪਣੀ ਪਤਨੀ ਦੇ ਨਸ਼ੇ ਦੀ ਪੂਰਤੀ ਲਈ ਇਸ ਧੰਦੇ ਵਿੱਚ ਪੈ ਗਿਆ। ਪਤਨੀ ਹੁਣ ਨਸ਼ਾ ਛੁਡਾਊ ਕੇਂਦਰ ਵਿੱਚ ਹੈ ਅਤੇ ਉਹ ਸਲਾਖਾਂ ਪਿੱਛੇ ਹੈ।
7.6 ਫੁੱਟ ਲੰਬੇ ਜਗਦੀਪ ਸਿੰਘ ਦੀ ਗ੍ਰਿਫਤਾਰੀ ਤੋਂ ਬਾਅਦ ਜਿੱਥੇ ਪੰਜਾਬ ਪੁਲਿਸ ਹੈਰਾਨ ਹੈ, ਉਥੇ ਹੀ ਉਸ ਦੇ ਪ੍ਰਸ਼ੰਸਕ ਵੀ ਨਿਰਾਸ਼ ਹਨ।ਸੂਤਰਾਂ ਅਨੁਸਾਰ ਜਗਦੀਪ ਸਿੰਘ ਦੀ ਪਤਨੀ ਵੀ ਉਸੇ ਨਸ਼ੇ ਦੀ ਆਦੀ ਹੋ ਗਈ ਜਿਸ ਨੂੰ ਵੇਚਣ ਦਾ ਜੁਰਮ ਉਹ ਕਰਦਾ ਰਿਹਾ ਸੀ। ਜਗਦੀਪ ਦੀ ਪਤਨੀ ਇਸ ਵੇਲੇ ਅੰਮ੍ਰਿਤਸਰ ਦੇ ਇਕ ਨਿੱਜੀ ਨਸ਼ਾ ਛੁਡਾਊ ਕੇਂਦਰ ‘ਚ ਇਸ ਲਤ ਤੋਂ ਛੁਟਕਾਰਾ ਪਾਉਣ ਲਈ ਜ਼ੇਰੇ ਇਲਾਜ ਹੈ। ਜਗਦੀਪ ਸਿੰਘ ਹੈਰੋਇਨ ਤਸਕਰੀ ਦਾ ਧੰਦਾ ਕਰਦਾ ਰਿਹਾ ਹੈ। ਉਸ ਨੂੰ ਨਹੀਂ ਪਤਾ ਸੀ ਕਿ ਇਕ ਦਿਨ ਇਹ ਨਸ਼ਾ ਉਸ ਦੇ ਵੱਕਾਰ ਨੂੰ ਮਿੱਟੀ ‘ਚ ਮਿਲਾ ਦੇਵੇਗਾ ਤੇ ਉਸ ਦੀ ਪਤਨੀ ਵੀ ਨਸ਼ੇ ਦੀ ਦਲਦਲ ਵਿਚ ਫਸ ਜਾਵੇਗੀ।

Post DisclaimerOpinion/facts in this article are author\’s own and geopunjab.com does not assume any responsibility or liability for the same.If You Have Problem With This Article Plz Contact Our Team At Contact Us Page.

Leave a Reply

Your email address will not be published. Required fields are marked *